Thursday, 22 February 2024
03 January 2022 New Zealand

ਜਾਣੋ ਨਿਊਜੀਲੈਂਡ ਵਿੱਚ ਸਭ ਤੋਂ ਵਧੀਆ ਆਈਸਕੀਮ ਕਿੱਥੇ ਹੈ ਉਪਲਬਧ? ਆਓ ਜਾਣੀਏ

ਜਾਣੋ ਨਿਊਜੀਲੈਂਡ ਵਿੱਚ ਸਭ ਤੋਂ ਵਧੀਆ ਆਈਸਕੀਮ ਕਿੱਥੇ ਹੈ ਉਪਲਬਧ? ਆਓ ਜਾਣੀਏ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਆਈਸਕ੍ਰੀਮ ਖਾਣ ਲਈ ਮਸ਼ਹੂਰ ਹਨ ਤੇ ਇੱਥੇ ਔਸਤ ਹਰ ਸਾਲ ਇੱਕ ਵਿਅਕਤੀ 22-23 ਲੀਟਰ ਆਈਸਕ੍ਰੀਮ ਖਾ ਜਾਂਦਾ ਹੈ ਤੇ ਸ਼ਾਇਦ ਇਸੇ ਕਾਰਨ ਵਧੀਆ ਆਈਸਕ੍ਰੀਮ ਖਾਣ ਲਈ ਤੁਹਾਨੂੰ ਘਰ ਤੋਂ ਜਿਆਦਾ ਦੂਰ ਵੀ ਨਹੀਂ ਜਾਣਾ ਪੈਂਦਾ। ਪਰ ਸਟੱਫ ਵਲੋਂ ਕੀਤੇ ਤਾਜਾ ਸਰਵੇਖਣ ਵਿੱਚ ਖੁਦ ਨਿਊਜੀਲੈਂਡ ਵਾਸੀਆਂ ਨੇ ਕੁਝ ਅਜਿਹੀਆਂ ਥਾਵਾਂ ਦੱਸੀਆਂ ਹਨ, ਜਿੱਥੋਂ ਸ਼ਾਇਦ ਸਭ ਤੋਂ ਵਧੀਆ ਆਈਸਕ੍ਰੀਮ ਖ੍ਰੀਦੀ ਜਾ ਸਕਦੀ ਹੈ ਤੇ ਤੁਸੀ ਵੀ ਮੌਕਾ ਮਿਲਦੇ ਇੱਥੇ ਆਈਸਕ੍ਰੀਮ ਜਰੂਰ ਟਰਾਈ ਕਰਿਓ। ਇਨ੍ਹਾਂ ਥਾਵਾਂ ਦੇ ਨਾਮ ਹਨ:-

1. ਜੀਲੇਟੋ ਜੰਕੀ, ਡੁਨੇਡਿਨ
2. ਹੂਪਸ ਐਂਡ ਸਕੂਪਸ ਵਾਇਕਾਟੋ
3. ਕੈਫੀ ਈਸ, ਵੈਲੰਿਗਟਨ
4. ਫਿਊਜ਼ ਰੀਅਲ ਫਰੂਟ ਆਈਸਕ੍ਰੀਮ, ਕ੍ਰਾਈਸਚਰਚ
5. ਵਾਈਟ ਡੇਅਰੀ, ਆਕਲੈਂਡ
6. ਬਰੇਡਸ਼ਾਜ਼ ਹਾਕਸਬੇਅ
7. ਪੋਪੀ ਹੈਂਡਮੇਡ ਆਈਸਕ੍ਰੀਮ ਪਾਰਲਰ ਐਂਡ ਕੈਫੇ, ਕਾਇਕੂਰਾ
8. ਆਈ ਸਕਰੀਮ ਫਾਰ ਆਈਸਕਰੀਮ, ਫਿਲਡਿੰਗ

ADVERTISEMENT
NZ Punjabi News Matrimonials