Thursday, 22 February 2024
04 January 2022 New Zealand

ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਬਾਵਜੂਦ ਨਹੀਂ ਵਧੀ ਨਿਊਜੀਲੈਂਡ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ

ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਬਾਵਜੂਦ ਨਹੀਂ ਵਧੀ ਨਿਊਜੀਲੈਂਡ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਵੇਂ ਸਾਲ ਦਾ ਚੌਥਾ ਦਿਨ ਹੈ ਤੇ ਅੱਜ ਸਿਰਫ 31 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ, ਬੀਤੇ ਦਿਨੀਂ ਇਹ ਗਿਣਤੀ 27 ਸੀ ਤੇ ਭਾਂਵੇ ਇਹ ਖਬਰ ਸਧਾਰਨ ਲੱਗੇ, ਪਰ ਸਿਹਤ ਮਾਹਿਰਾਂ ਦੇ ਨਜਰੀਏ ਤੋਂ ਇਹ ਖਬਰ ਬਹੁਤ ਅਹਿਮ ਹੈ, ਕਿਉਂਕਿ ਅਨੁਮਾਨ ਇਹ ਲਾਏ ਜਾ ਰਹੇ ਸਨ ਕਿ ਜਦੋਂ ਨਿਊਜੀਲ਼ੈਂਡ ਵਾਸੀ ਨਵੇਂ ਸਾਲ ਦੀਆਂ ਛੁੱਟੀਆਂ ਕੱਟਣ ਨਿਊਜੀਲ਼ੈਂਡ ਭਰ ਵਿੱਚ ਘੁੰਮਣਗੇ ਤਾਂ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਪਰ ਲਗਾਤਾਰ ਕੇਸ ਕਾਬੂ ਵਿੱਚ ਹਨ ਤੇ ਇਹ ਸਿਹਤ ਮਾਹਿਰਾਂ ਲਈ ਕਾਫੀ ਰਾਹਤ ਭਰਿਆ ਅਹਿਸਾਸ ਹੈ।

ਦੂਜੇ ਪਾਸੇ ਜਿੱਥੇ ਓਮੀਕਰੋਨ ਦੀ ਨਵੀਂ ਲਹਿਰ ਨੇ ਦੁਨੀਆਂ ਭਰ ਵਿੱਚ ਮਾਹੌਲ ਤਣਾਅ ਭਰਿਆ ਕੀਤਾ ਹੋਇਆ ਹੈ, ਉੱਥੇ ਹੀ ਨਿਊਜੀਲੈਂਡ ਵਿੱਚ ਇਸ ਤੋਂ ਅਜੇ ਵੀ ਰਾਹਤ ਹੈ।
ਅੱਜ ਏਅਰ ਨਿਊਜੀਲੈਂਡ ਦੇ ਇੱਕ ਕਰੂ ਮੈਂਬਰ ਜਿਸਨੂੰ ਓਮੀਕਰੋਨ ਦੀ ਪੁਸ਼ਟੀ ਹੋਈ ਸੀ, ਉਸਦੇ ਘਰ ਦੇ ਇੱਕ ਮੈਂਬਰ ਨੂੰ ਕੋਰੋਨਾ ਦੀ ਪੁਸ਼ਟੀ ਜਰੂਰ ਹੋਈ ਹੈ, ਪਰ ਮਾਹੌਲ ਕਾਬੂ ਵਿੱਚ ਹੈ ਤੇ ਕੋਈ ਵੀ ਲੋਕੇਸ਼ਨ ਆਫ ਇਨਟਰਸਟ ਸਬੰਧੀ ਜਾਣਕਾਰੀ ਜਾਰੀ ਨਹੀਂ ਹੋਈ ਹੈ। ਮਰੀਜ ਨੂੰ ਉਸਦੇ ਘਰ ਤੋਂ ਐਮ ਆਈ ਕਿਊ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ADVERTISEMENT
NZ Punjabi News Matrimonials