Monday, 09 September 2024
30 August 2024 New Zealand

ਨਿਊਜੀਲੈਂਡ ਦੀ ਈਵੀ ਕੰਪਨੀ ਨੇ ਆਸਟ੍ਰੇਲੀਆ ਪੋਸਟ ਨਾਲ ਕੀਤੀ ਵੱਡੀ ਡੀਲ

ਨਿਊਜੀਲੈਂਡ ਦੀ ਈਵੀ ਕੰਪਨੀ ਨੇ ਆਸਟ੍ਰੇਲੀਆ ਪੋਸਟ ਨਾਲ ਕੀਤੀ ਵੱਡੀ ਡੀਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੀ ਉਬਕੋ ਈਵੀ ਕੰਪਨੀ ਜੋ ਇਲੈਕਟ੍ਰਿਕ ਸਕੂਟਰ ਬਨਾਉਣ ਦਾ ਕੰਮ ਕਰਦੀ ਹੈ, ਨੇ ਆਸਟ੍ਰੇਲੀਆ ਪੋਸਟ ਨਾਲ ਵੱਡੀ ਡੀਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਡੀਲ ਤਹਿਤ ਆਸਟ੍ਰੇਲੀਆ ਦੀਆਂ ਬਹੁਤੀਆਂ ਸਟੇਟਾਂ ਵਿੱਚ ਉਬਕੋ ਦੇ ਸਕੂਟਰਾਂ ਰਾਂਹੀ ਪੋਸਟਾਂ ਦੀ ਡਿਲੀਵਰੀ ਹੋਏਗੀ। 80 ਕਿਲੋਮੀਟਰ ਦੀ ਰਫਤਾਰ ਹਾਸਿਲ ਕਰਨ ਵਾਲੇ ਇਨ੍ਹਾਂ ਈਵੀ ਸਕੂਟਰਾਂ ਰਾਂਹੀ ਨਾ ਸਿਰਫ ਡਿਲੀਵਰੀ ਤੇਜੀ ਨਾਲ ਹੋਏਗੀ, ਬਲਕਿ ਪੈਟਰੋਲ/ ਡੀਜਲ ਵਾਹਨਾਂ ਦੇ ਮੁਕਾਬਲੇ ਪ੍ਰਦੂਸ਼ਣ ਦਾ ਪੱਧਰ ਵੀ ਜੀਰੋ ਬਰਾਬਰ ਪੁੱਜ ਜਾਏਗਾ। ਉਬਕੋ ਕੰਪਨੀ ਦੇ ਚੀਫ ਐਗਜੀਕਿਊਟਿਵ ਓਲੀਵਰ ਹੁਟਾਫ ਇਸ ਡੀਲ ਤੋਂ ਬਹੁਤ ਖੁਸ਼ ਹਨ।

ADVERTISEMENT
NZ Punjabi News Matrimonials