Monday, 02 August 2021
09 March 2020 New Zealand

ਨਿਊਜੀਲੈਂਡ ਦੇ ਪਹਿਲੇ ਵੱਡੇ ਬੈਂਕ ਨੇ ਐਲਾਨਿਆਂਕੋਰੋਨਾ ਵਾਇਰਸ ਕਰਕੇ ਮੰਦੀ ਦਾ ਦੌਰ ਸੰਭਾਵਿਤ

ਨਿਊਜੀਲੈਂਡ ਦੇ ਪਹਿਲੇ ਵੱਡੇ ਬੈਂਕ ਨੇ ਐਲਾਨਿਆਂਕੋਰੋਨਾ ਵਾਇਰਸ ਕਰਕੇ ਮੰਦੀ ਦਾ ਦੌਰ ਸੰਭਾਵਿਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲੈਂਡ ਦੇ ਵੱਡਿਆਂ ਬੈਂਕਾਂ ਚੋਂ ਇੱਕ ਬੈਂਕ ਬੀ ਐਨ ਜੈਡ ਨੇ ਅੱਜ ਇੱਕ ਮਾੜੀ ਭਵਿੱਖਬਾਣੀ ਕੀਤੀ ਹੈ, ਬੈਂਕ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਰਕੇ ਇੱਕ ਵਾਰ ਫਿਰ ਤੋਂ ਵੱਡੇ ਪੱਧਰ 'ਤੇ ਮੰਦੀ ਦੇਖਣ ਨੂੰ ਮਿਲ ਸਕਦੀ ਹੈ, ਬੈਂਕ ਨੇ ਇਹ ਵੀ ਕਿਹਾ ਹੈ ਕਿ 2020 ਦੇ ਪਹਿਲੇ ਹਿੱਸੇ ਵਿੱਚ ਤਾਂ ਅਰਥ ਵਿਵਸਥਾ ਦੇ ਵਿੱਚ ਸੁਧਾਰ ਬਿਲਕੁਲ ਵੀ ਸੰਭਵ ਨਹੀਂ ਹੈ।

ਬੈਂਕ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਆਰਥਿਕ ਤਰੱਕੀ ਹੋਣ ਦੇ ਮੌਕੇ ਤਾਂ ਜੀਰੋ ਦੇ ਬਰਾਬਰ ਹਨ ਅਤੇ ਜਿਸ ਤਰ੍ਹਾਂ ਕੋਰੋਨਾ ਵਾਇਰਸ ਦਾ ਡਰ ਅੰਤਰ-ਰਾਸ਼ਟਰੀ ਪੱਧਰ 'ਤੇ ਅਰਥਚਾਰਿਆਂ 'ਤੇ ਬੁਰਾ ਪ੍ਰਭਾਵ ਪਾ ਰਿਹਾ ਹੈ, ਉਸ ਕਰਕੇ ਅਰਥਿਕ ਪੱਖੋਂ ਨੁਕਸਾਨ ਦੇ ਜਿਆਦਾ ਮੌਕੇ ਬਣ ਰਹੇ ਹਨ। ਬੈਂਕ ਨੇ ਘੱਟੋ-ਘੱਟ 2 ਕੁਆਰਟ ਆਰਥਿਕ ਤਰੱਕੀ ਦੇ ਨੁਕਸਾਨ ਦੀ ਭਵਿੱਖਬਾਣੀ ਕਰ ਦਿੱਤੀ ਹੈ।

ADVERTISEMENT
NZ Punjabi News Matrimonials