Monday, 09 September 2024
30 August 2024 New Zealand

ਬੀਤੇ 24 ਘੰਟਿਆਂ ਵਿੱਚ 33,000 ਵਾਰ ਡਿੱਗੀ ਅਸਮਾਨੀ ਬਿਜਲੀ

ਵੀਕੈਂਡ ‘ਤੇ ਮੌਸਮ ਹੋਰ ਖਰਾਬ ਹੋਣ ਦੀ ਚੇਤਾਵਨੀ
ਬੀਤੇ 24 ਘੰਟਿਆਂ ਵਿੱਚ 33,000 ਵਾਰ ਡਿੱਗੀ ਅਸਮਾਨੀ ਬਿਜਲੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ 24 ਘੰਟਿਆਂ ਵਿੱਚ ਨਿਊਜੀਲੈਂਡ ਦੇ ਆਕਾਸ਼ ਵਿੱਚ 33,000 ਤੋਂ ਵਧੇਰੇ ਵਾਰ ਅਸਮਾਨ ਬਿਜਲੀ ਡਿੱਗ ਚੁੱਕੀ ਹੈ, ਪਰ ਦਿੱਕਤ ਇੱਥੇ ਹੀ ਖਤਮ ਨਹੀਂ ਹੁੰਦੀ, ਕਿਉਂਕਿ ਮੌਸਮ ਵਿਭਾਗ ਨੇ ਨਿਊਜੀਲੈਂਡ ਦੇ ਨਾਰਥ ਤੇ ਸਾਊਥ ਆਈਲੈਂਡ ਲਈ ਵੀਕੈਂਡ ਦੌਰਾਨ ਹੋਰ ਵੀ ਖਰਾਬ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਇਸਦੇ ਨਾਲ ਹੀ ਮੈਟਸਰਵਿਸ ਨੇ ਐਤਵਾਰ ਤੱਕ ਹੋਰ ਵੀ ਜਿਆਦਾ ਖਤਰਨਾਕ ਇਲੈਕਟ੍ਰਿਕਲ ਸਟੋਰਮ ਦੀ ਭਵਿੱਖਬਾਣੀ ਵੀ ਜਾਰੀ ਕਰ ਦਿੱਤੀ ਹੈ। ਨੀਵਾ ਦੀ ਮੰਨੀਏ ਤਾਂ ਤਾਸਮਨ ਸਮੁੰਦਰ ਵਿੱਚ ਇਸੇ ਕਾਰਨ ਬੀਤੇ 24 ਘੰਟਿਆਂ ਵਿੱਚ 200,000 ਤੋਂ ਜਿਆਦਾ ਵਾਰ ਅਸਮਾਨੀ ਬਿਜਲੀ ਡਿੱਗ ਚੁੱਕੀ ਹੈ। ਜੇ ਵੀਕੈਂਡ 'ਤੇ ਤੁਸੀਂ ਕਿਤੇ ਘੁੰਮਣ ਜਾਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਮੌਸਮ ਦੇ ਹਾਲਾਤ ਜਰੂਰ ਜਾਣ ਲਿਓ।

ADVERTISEMENT
NZ Punjabi News Matrimonials