Monday, 02 August 2021
09 March 2020 New Zealand

ਐਂਡਰਿਊ ਕੋਸਟਰ ਹੋਣਗੇ ਨਿਊਜੀਲੈਂਡ ਪੁਲਿਸ ਦੇ ਨਵੇਂ ਮੁਖੀ

ਐਂਡਰਿਊ ਕੋਸਟਰ ਹੋਣਗੇ ਨਿਊਜੀਲੈਂਡ ਪੁਲਿਸ ਦੇ ਨਵੇਂ ਮੁਖੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਅੱਜ ਨਿਊਜੀਲੈਂਡ ਪੁਲਿਸ ਦੇ ਕਮਿਸ਼ਨਰ ਦੀ ਉਪਾਧੀ ਐਂਡਰਿਊ ਕੋਸਟਰ ਨੂੰ ਸੌਂਪੀ ਗਈ ਹੈ। ਐਂਡਰਿਊ ਕੋਸਟਰ ਅਗਲੇ 5 ਸਾਲਾਂ ਲਈ ਚੁਣੇ ਗਏ ਹਨ ਅਤੇ ਆਉਂਦੀ 3 ਅਪ੍ਰੈਲ ਤੋਂ ਆਪਣਾ ਨਵਾਂ ਕਾਰਜਕਾਲ ਸ਼ੁਰੂ ਕਰਨਗੇ। ਦੱਸਦੀਏ ਇਸ ਤੋਂ ਪਹਿਲਾਂ ਮਾਈਕ ਬੁਸ਼ ਇਸ ਅਹੁਦੇ 'ਤੇ ਤੈਨਾਤ ਸਨ।
ਐਂਡਰਊ ਆਕਲੈਂਡ ਸਿਟੀ ਵਿੱਚ ਏਰੀਆ ਕਮਾਂਡਰ ਤੇ ਸਦਰਨ ਪੁਲਿਸ ਡਿਸਟ੍ਰੀਕਟ ਲਈ ਜਿਲ੍ਹਾ ਕਮਾਂਡਰ ਦੇ ਅਹੁਦੇ ਸੰਭਾਲ ਚੁੱਕੇ ਹਨ, ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਉਨ੍ਹਾਂ ਦੀ ਚੋਣ ਨੂੰ ਲੈਕੇ ਕਾਫੀ ਆਸਾਂ ਪ੍ਰਗਟਾਈਆਂ ਹਨ।

ADVERTISEMENT
NZ Punjabi News Matrimonials