ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵੇਕ ਜੋਕੋਵਿਚ ਨੂੰ ਆਸਟ੍ਰੇਲੀਆ ਦੀ ਐਂਟਰੀ ਨਾ ਦਿੱਤੇ ਤੇ ਉਸਦਾ ਵੀਜਾ ਰੱਦ ਕੀਤੇ ਜਾਣ ਦੇ ਮਾਮਲੇ ਵਿੱਚ ਇੱਕ ਵਾਰ ਫਿਰ ਤੋਂ ਯੂ-ਟਰਨ ਦੇਖਣ ਨੂੰ ਮਿਲ ਰਿਹਾ ਹੈ।
ਦਰਅਸਲ ਨੋਵੇਕ ਜੋਕੋਕਿਵਚ ਨੂੰ ਬੀਤੇ ਹਫਤੇ ਵੈਕਸੀਨੇਸ਼ਨ ਨਾਲ ਲਗਵਾਏ ਜਾਣ ਕਾਰਨ ਆਸਟ੍ਰੇਲੀਆ ਓਪਨ ਟੂਰਨਾਮੈਂਟ ਵਾਸਤੇ ਆਸਟ੍ਰੇਲੀਆ ਦੀ ਐਂਟਰੀ ਨਹੀਂ ਦਿੱਤੀ ਗਈ ਸੀ ਤੇ ਅਜੇ ਵੀ ਉਹ ਬੀਤੇ ਵੀਰਵਾਰ ਤੋਂ ਇਮੀਗ੍ਰੇਸ਼ਨ ਦੇ ਮੈਲਬੋਰਨ ਸਥਿਤ ਹੋਟਲ ਵਿੱਚ ਇਸ ਸਬੰਧੀ ਫੈਸਲੇ ਦੀ ਉਡੀਕ ਕਰ ਰਿਹਾ ਹੈ।
ਮੈਲਬੋਰਨ ਦੀ ਅਦਾਲਤ ਨੇ ਇਸ ਸਬੰਧਿਤ ਮਾਮਲੇ ਦੀ ਸੁਣਵਾਈ ਕਰਦਿਆਂ ਤੇ ਫੈਸਲਾ ਸੁਣਾਉਂਦਿਆਂ ਸਰਕਾਰ ਨੂੰ ਫੈਸਲਾ ਬਦਲਣ ਦੀ ਗੱਲ ਆਖੀ ਹੈ ਤੇ ਇਸ ਮੌਕੇ ਨੋਵੇਕ ਜੋਕੋਵਿਚ ਨੂੰ ਐਂਟਰੀ ਨਾ ਦਿੱਤੇ ਜਾਣਾ ਤੇ ਉਸਦੀ ਏਅਰਪੋਰਟ 'ਤੇ ਕੀਤੀ ਗਈ ਘੰਟਿਆਂ ਬੱਧੀ ਇਟਰਵਿਊ ਨੂੰ ਵੀ ਬੇਲੋੜਾ ਦੱਸਿਆ ਗਿਆ ਹੈ।
ਇੱਥੇ ਇਹ ਦੱਸਦੀਏ ਕਿ ਅਜੇ ਵੀ ਆਸਟ੍ਰੇਲੀਆਈ ਇਮੀਗ੍ਰੇਸ਼ਨ ਮੰਤਰੀ ਕੋਲ ਹੱਕ ਹਨ ਕਿ ਉਹ ਇਸ ਮਾਮਲੇ ਵਿੱਚ ਪੈਂਦਿਆਂ ਨੋਵੇਕ ਨੂੰ ਐਂਟਰੀ ਦਿੰਦੇ ਹਨ ਜਾਂ ਨਹੀਂ।