ਆਕਲੈਂਡ (ਹਰਪ੍ਰੀਤ ਸਿੰਘ) - ਜਿੱਥੇ ਦੁਨੀਆਂ ਭਰ ਦੇ ਬਹੁਤੇ ਦੇਸ਼ਾਂ ਨੂੰ ਓਮੀਕਰੋਨ ਦੇ ਖਤਰੇ ਨੇ ਬਿਪਤਾ ਵਿੱਚ ਪਾਇਆ ਹੋਇਆ ਹੈ, ਉੱਥੇ ਹੀ ਨਿਊਜੀਲੈਂਡ ਤੋਂ ਖਬਰ ਰਾਹਤ ਭਰੀ ਹੈ।
ਹੈਲਥ ਮਨਿਸਟਰੀ ਨੇ ਅੱਜ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਹਾਈ ਟੈਸਟਿੰਗ ਰੇਟ ਦੇ ਬਾਵਜੂਦ ਨਿਊਜੀਲ਼ੈਂਡ ਵਿੱਚ ਅੱਜ ਸਿਰਫ ਕੋਰੋਨਾ ਦੇ 14 ਕੇਸਾਂ ਦੀ ਹੀ ਪੁਸ਼ਟੀ ਹੋਈ ਹੈ।
ਇਸ ਲਈ ਮਨਿਸਟਰੀ ਵਲੋਂ ਨਿਊਜੀਲ਼ੈਂਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਗਿਆ ਹੈ, ਕਿਉਂਕਿ ਵਰਤੀਆਂ ਗਈਆਂ ਸਾਵਧਾਨੀਆਂ ਕਾਰਨ ਹੋਲੀਡੇਅ ਸੀਜਨ ਦੇ ਬਾਵਜੂਦ ਨਿਊਜੀਲੈਂਡ ਵਿੱਚ ਕੋਰੋਨਾ ਕੇਸ ਨਹੀਂ ਵਧੇ, ਜਦਕਿ ਦੂਜੇ ਕਈ ਦੇਸ਼ਾਂ ਵਿੱਚ ਇਸਦੇ ਉਲਟਾ ਦੇਖਣ ਨੂੰ ਮਿਲ ਰਿਹਾ ਹੈ।