ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੇ ਮਸ਼ਹੂਰ ਪੋਲੋ ਖਿਡਾਰੀ ਤੇ ਪੋਲੋ ਟੀਮ ਦੇ ਕਪਤਾਨ ਜੇ ਪੀ ਕਲਾਰਕੀਨ ਇਸ ਵੇਲੇ ਆਪਣੇ ਬੱਚਿਆਂ ਤੇ ਪਤਨੀ ਸਮੇਤ ਐਮ ਆਈ ਕਿਊ ਵਿੱਚ ਹਨ।
ਛੋਟੁ-ਛੋਟੇ ਬੱਚਿਆਂ ਦੇ ਪੰਜ ਜਣਿਆਂ ਦੇ ਇਸ ਪਰਿਵਾਰ ਨੂੰ ਕ੍ਰਾਈਸਚਰਚ ਦੀ ਕੁਆਰਂਟੀਨ ਫਸੀਲਟੀ ਵਿੱਚ 26 ਦਿਨ ਹੋ ਗਏ ਹਨ।
ਦਰਅਸਲ ਪੂਰਾ ਪਰਿਵਾਰ ਯੂਕੇ ਤੋਂ 28 ਦਸੰਬਰ ਨਿਊਜੀਲੈਂਡ ਪੁੱਜਾ ਸੀ, 5 ਦਿਨਾਂ ਬਾਅਦ ਐਚ ਪੀ ਦੀ ਪਤਨੀ ਨੀਨਾ ਕਲਾਰਕੀਨ ਨੂੰ ਕੋਰੋਨਾ ਦੇ ਓਮੀਕਰੋਨ ਦੀ ਪੁਸ਼ਟੀ ਹੋ ਗਈ, ਨੀਨਾ ਸਮੇਤ ਉਨ੍ਹਾਂ ਦਾ 20 ਦਿਨਾਂ ਦਾ ਬੇਟਾ ਵੀ ਕੁਆਰਂਟੀਨ ਪਾਜਟਿਵ ਸੀ। ਹੁਣ 17 ਜਨਵਰੀ ਨੂੰ ਤਾਂ ਇਨ੍ਹਾਂ ਦੋਨਾਂ ਨੇ ਕੁਆਰਂਟੀਨ ਮੁਕਤ ਹੋਣਾ ਹੈ, ਪਰ ਜੇ ਪੀ ਤੇ ਉਨ੍ਹਾਂ ਦੀਆਂ 2 ਛੋਟੀਆਂ ਧੀਆਂ 23-26 ਦਿਨ ਬਾਅਦ ਕੁਆਰਂਟੀਨ ਤੋਂ ਬਾਹਰ ਆਉਣਗੇ, ਅਜਿਹਾ ਇਸ ਲਈ ਕਿਉਂਕਿ ਇਹ ਤਿੰਨੋਂ ਨਜਦੀਕੀ ਸੰਪਰਕ ਵਿੱਚ ਆਉਂਦੇ ਹਨ।