ਆਕਲੈਂਡ (ਹਰਪ੍ਰੀਤ ਸਿੰਘ) - ਸਰਕਾਰ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਦਾ ਆਈਸਕ੍ਰੀਮ ਕਾਰੋਬਾਰ ਨਿਊਜੀਲ਼ੈਂਡ ਲਈ ਭਵਿੱਖ ਵਿੱਚ ਐਕਸਪੋਰਟ ਕਾਰੋਬਾਰ ਲਈ ਇੱਕ ਵੱਡੀ ਸਫਲਤਾ ਸਾਬਿਤ ਹੋਏਗਾ।
ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਅੰਤਰਰਾਸ਼ਟਰੀ ਗ੍ਰਾਹਕ ਨਾਨ-ਡੈਅਰੀ, ਗਲੁਟੇਨ ਮੁਕਤ, ਲੈਕਟੋਜ਼ ਮੁਕਤ ਤੇ ਹੋਰ ਵੱਖੋ-ਵੱਖ ਤਰ੍ਹਾਂ ਦੀ ਆਈਸਕ੍ਰੀਮ ਪਸੰਦ ਕਰਦੇ ਹਨ, ਜੋ ਕਿ ਨਿਊਜੀਲੈਂਡ ਵਿੱਚ ਬਹੁਤ ਸਫਲਤਾ ਪੂਰਵਕ ਬਣਾਈਆਂ ਜਾਂਦੀਆਂ ਹਨਤੇ ਨਿਊਜੀਲੈਂਡ ਵਿੱਚ ਇਸ ਨੂੰ ਪਸੰਦ ਵੀ ਕੀਤਾ ਜਾਂਦਾ ਹੈ।
ਛੋਟੇ ਹੀ ਸਮੇਂ ਵਿੱਚ 'ਲਿਟਲ ਲਾਟੋ' ਜਿਹੇ ਆਈਸਕ੍ਰੀਮ ਕਾਰੋਬਾਰੀਆਂ ਦਾ ਕਾਮਯਾਬ ਹੋਣਾ ਇਸ ਰਿਪੋਰਟ ਨੂੰ ਕਿਤੇ ਨਾ ਕਿਤੇ ਪ੍ਰੱਤਖ ਵੀ ਕਰਦਾ ਹੈ।