ਆਕਲੈਂਡ (ਹਰਪ੍ਰੀਤ ਸਿੰਘ): ਕਾਰ ਚਾਲਕਾਂ ਲਈ ਬੜੀ ਹੀ ਵਧੀਆ ਖਬਰ ਹੈ, ਕਿਉਂਕਿ ਅੱਜ ਵਾਇਕਾਟੋ ਐਕਸਪ੍ਰੈਸ ਦਾ ਬਹੁਤ ਹੀ ਮੱਹਤਵਪੂਰਨ ਹਿੱਸਾ ਖੋਲ ਦਿੱਤਾ ਗਿਆ ਹੈ।ਚਾਰ ਲੇਨ ਇਹ ਸਟੇਟ ਹਾਈਵੇਅ 1 ਹੰਟਲੀ ਦੇ ਪੂਰਬ ਦੀ ਹੁੰਦਾ ਹੋਇਆ ਇਸ ਟਾਊਨ ਨੂੰ ਬਾਏਪਾਸ ਕਰੇਗਾ। ਇਸ ਪ੍ਰੋਜੈਕਟ ਦਾ ਖਰਚਾ $300 ਮਿਲੀਅਨ ਦੱਸਿਆ ਜਾ ਰਿਹਾ ਹੈ। ਇਸ ਹਿੱਸੇ 'ਤੇ 2015 ਤੋਂ ਕੰਮ ਚੱਲ ਰਿਹਾ ਸੀ।
ਐਨ ਜੈਡ ਟੀ ਏ ਦੇ ਪੋਰਟਫੋਲੀਓ ਮੈਨੇਜਰ ਡੈਰਿਲ ਕੋਲਟਰ ਨੇ ਇਸ ਸਬੰਧੀ ਦੱਸਿਆ ਕਿ ਕਾਰ ਚਾਲਕਾਂ ਲਈ ਇਹ ਬਹੁਤ ਹੀ ਸੁਰੱਖਿਅਤ ਰਹੇਗਾ ਅਤੇ ਇਸ ਸਦਕਾ ਟਿਰੋਅ ਤੋਂ ਆਕਲੈਂਡ ਪੁੱਜਣ ਦੇ ਸਮੇਂ ਵਿੱਚ 35 ੰਿਮੰਟ ਦਾ ਸਮਾਂ ਬਚੇਗਾ।