ਆਕਲੈਂਡ (ਹਰਪ੍ਰੀਤ ਸਿੰਘ): ਘਟਨਾ ਕਾਨਪੁਰ ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਕੋਰੋਨਾ ਵਾਇਰਸ ਦੇ ਸ਼ਿਕਾਰ ਇੱਕ ਨੌਜਵਾਨ ਵਲੋਂ ਆਪਣੀ ਬਿਮਾਰੀ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਘਟਨਾ ਵਾਪਰੀ ਹੈ।
ਦਰਅਸਲ ਉਕਤ ਨੌਜਵਾਨ ਦਾ ਇਕਤਰਫਾ ਪਿਆਰ ਇੱਕ ਕੁੜੀ ਵਲੋਂ ਪ੍ਰਵਾਨ ਨਹੀਂ ਹੋਇਆ ਸੀ, ਪ੍ਰੇਮਿਕਾ ਨੂੰ ਦੁਬਾਰਾ ਮੌਕਾ ਦੇਣ ਤੇ ਨਾਂਹ ਕੀਤੇ ਜਾਣ ‘ਤੇ ਬਦਲਾ ਲੈਣ ਦਾ ਮਨ ਬਣਾ ਚੁੱਕਿਆ ਇਹ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਮਿਲਿਆ, ਜੁਆਬ ਦੁਬਾਰਾ ਤੋਂ ਓਹੀ ਸੀ ਤੇ ਬਦਲਾ ਲੈਣ ਦੀ ਮਨਸ਼ਾ ਨਾਲ ਨੌਜਵਾਨ ਨੇ ਕੁੜੀ ਦੇ ਮੂੰਹ ਕੋਲ ਛਿੱਕ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਮਹਿਲਾ ਨੇ ਇਸ ਸਬੰਧੀ ਬਾਅਦ ਵਿੱਚ ਸੋਚਿਆ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।
ਖਬਰ ਦਾ ਸ੍ਰੋਤ ਦ ਫੋਕਸੀ
https://hindi.thefauxy.com/