ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ ਦੇ ਜਵਾਲਾਮੁਖੀ ਫਟਣ ਦੀ ਘਟਨਾ ਤੋਂ ਬਾਅਦ ਟੌਂਗਾਂ ਦੇ ਵਿੱਚ ਕਈ ਥਾਵਾਂ 'ਤੇ ਸਮੁੰਦਰ ਦਾ ਪਾਣੀ ਘਰਾਂ ਤੱਕ ਪੁੱਜ ਗਿਆ ਹੈ ਤੇ ਕਈ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਅਮਲ ਵਿੱਚ ਹੈ, ਟੌਂਗਾ ਵਾਸੀ ਅਰਦਾਸਾਂ ਕਰ ਰਹੇ ਹਨ ਕਿ ਪ੍ਰਮਾਤਮਾ ਉਨ੍ਹਾਂ ਦੀ ਰੱਖਿਆ ਕਰੇ। ਪਰ ਇਸਦੇ ਨਾਲ ਹੀ ਨਿਊਜੀਲ਼ੈਂਡ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਐਜੰਸੀ ਨੇ ਵੀ ਨਾਰਥ ਆਈਲੈਂਡ ਦੇ ਕਈ ਕੋਸਟਲ ਇਲਾਕਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ।
ਸਿਵਿਲ ਡਿਫੈਂਸ ਦਾ ਇਸ ਸਬੰਧੀ ਕਹਿਣਾ ਹੈ ਕਿ ਨਿਊਜੀਲੈਂਡ ਦੇ ਨਾਰਥ ਆਈਲੈਂਡ ਦੇ ਪੂਰਬੀ ਤੇ ਉਤਰੀ ਕੋਸਟ ਤੇ ਕੈਥਮ ਆਈਲੈਂਡ ਵਿੱਚ ਅਸਧਾਰਨ ਰੂਪ ਵਿੱਚ ਵੱਡੀਆਂ-ਵੱਡੀਆਂ ਸਮੁੰਦਰੀ ਲਹਿਰਾਂ ਪੈਦਾ ਹੋ ਸਕਦੀਆਂ ਹਨ। ਇਨ੍ਹਾਂ ਕਾਰਨ ਨਿਊਜੀਲੈਂਡ ਵਾਸੀਆਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।