ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਵਿਚ ਪੰਜਾਬੀ ਫ਼ਿਲਮਕਾਰੀ ਦਾ ਹਸਤਾਖਰ ਬਣਕੇ ਉੱਭਰੇ ਫਿਲਮਕਾਰ ਅਤੇ ਅਦਾਕਾਰ ਮੁਖਤਿਆਰ ਸਿੰਘ ਦੀ ਪੰਜਾਬੀ ਲਘੂ ਫਿਲਮ '' ਦੁਮੇਲ '' ਨੂੰ ਗੁਆਂਢੀ ਮੁਲਕ ਆਸਟ੍ਰੇਲੀਆ ਵਿਚ ਹੋ ਰਹੇ ਪਲੇਠੇ ਅਦਬੀ ਉਤਸਵ ਮੈਲਬੌਰਨ 'ਚ 22 ਜਨਵਰੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਇਹ ਆਪਣੇ ਤੌਰ ਤੇ ਮੁਖਤਿਆਰ ਸਿੰਘ ਦੀ ਲਘੂ ਫਿਲਮ ''ਦੁਮੇਲ'' ਲਈ ਮਾਣ ਵਾਲੀ ਗੱਲ ਹੈ | ਕਿਓਂਕਿ ਉਹਨਾਂ ਦੀ ਪਲੇਠੀ ਫਿਲਮ ਹੀ ਕਈ ਕੌਮਾਂਤਰੀ ਫਿਲਮ ਮੇਲਿਆਂ ਅਤੇ ਸਮਾਗਮਾਂ ਦਾ ਹਿੱਸਾ ਬਣ ਚੁੱਕੀ ਹੈ | ਇਥੇ ਜਿਕਰਯੋਗ ਹੈ ਕਿ ਮੁਖਤਿਆਰ ਸਿੰਘ ਆਪਣੀਆਂ ਲਿਖਤਾਂ ,ਕਵਿਤਾਵਾਂ ਅਤੇ ਸਮਾਜਿਕ ਮੁੱਦਿਆਂ ਤੇ ਬੋਲਣ ਲਈ ਪਹਿਲਾ ਹੀ ਜਾਣੇ ਜਾਂਦੇ ਹਨ | ਪਰ ਪਿਛਲੇ ਦੋ ਸਾਲਾਂ ਤੋਂ ਉਹਨਾਂ ਨੇ ਆਪਣੀ ਅਦਾਕਾਰੀ ਅਤੇ ਨਿਰਦੇਸ਼ਨ ਨਾਲ ਪੰਜਾਬੀ ਸਿਨੇਮਾ ;ਚ ਆਪਣੀ ਹਾਜਰੀ ਲਗਵਾਈ ਹੈ | ਮੁਖਤਿਆਰ ਸਿੰਘ ਦੀ ਉਕਤ ਫਿਲਮ ਪ੍ਰਦੇਸ਼ਾਂ ਵਿਚ ਬਣਦੇ ਵਿਗੜਦੇ ਪਰਿਵਾਰਕ ਰਿਸ਼ਤਿਆਂ ਦਾ ਮਨੋਵਿਗਿਆਨਕ ਤੌਰ ਤੇ ਕੀਤਾ ਖੂਬਸੂਰਤ ਫਿਲਮਾਂਕਣ ਹੈ |
ਮੁਖਤਿਆਰ ਸਿੰਘ ਦੀ ਉਕਤ ਫਿਲਮ ਨੂੰ ਬਾਲਾ ਬਾਲਾ ਕਮਿਊਨਟੀ ਸੈਂਟਰ ਕਰੇਨਬਰਨ ਈਸਟ ਮੈਲਬਰਨ 'ਚ 22 ਜਨਵਰੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ | ਇਸ ਸਮਾਗਮ ਵਿਚ ਹਾਜ਼ਰੀ ਖੁੱਲੀ ਹੈ ਤੇ ਇਹ ਸਮਾਗਮ ਸਾਹਿਤਕ ਸੱਥ ਮੈਲਬਰਨ ਦੀ ਅਗਵਾਹੀ 'ਚ ਆਯੋਜਿਤ ਕੀਤਾ ਜਾ ਰਿਹਾ ਹੈ | ਮੈਲਬਰਨ 'ਚ ਪੰਜਾਬੀ ਸਿਨੇਮਾ ਅਤੇ ਅਦਬ ਦੇ ਵਾਂਗ ਵੱਖ ਰੰਗਾਂ ਨੂੰ ਪਿਆਰ ਕਰਨ ਵਾਲੇ ਸਮਾਗਮ ਦੇ ਪ੍ਰਬੰਧਕ ਬਿੱਕਰ ਬਾਈ ਨੂੰ 0430103786 ਤੇ ਸੰਪਰਕ ਕਰ ਸਕਦੇ ਹਨ |