Tuesday, 24 May 2022
20 January 2022 New Zealand

ਅਸੀਂ ਮੁੜ ਕਦੋਂ ਪਰਤਾਂਗੇ ਨਿਊਜੀਲੈਂਡ - ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਿਊਜੀਲੈਂਡ ਸਰਕਾਰ ਨੂੰ ਗੁਹਾਰ

ਅਸੀਂ ਮੁੜ ਕਦੋਂ ਪਰਤਾਂਗੇ ਨਿਊਜੀਲੈਂਡ - ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨਿਊਜੀਲੈਂਡ ਸਰਕਾਰ ਨੂੰ ਗੁਹਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਤੇ ਹੋਰਾਂ ਦੇਸ਼ਾਂ ਵਿੱਚ ਫੱਸੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਲੋਂ ਨਿਊਜੀਲੈਂਡ ਸਰਕਾਰ ਨੂੰ ਆਪਣੀ ਵਾਪਸੀ ਸਬੰਧੀ ਮੁੜ ਬੇਨਤੀ ਕੀਤੀ ਗਈ ਹੈ ਤੇ ਨਿਊਜੀਲੈਂਡ ਸਰਕਾਰ ਕੋਲ ਅਰਜੋਈ ਕਰਦਿਆਂ ਇਹ ਪੁੱਛਿਆ ਗਿਆ ਹੈ ਕਿ ਅਸੀਂ ਨਿਊਜੀਲੈਂਡ ਦੀ ਧਰਤੀ 'ਤੇ ਕਦੋਂ ਪੈਰ ਪਾ ਸਕਦੇ ਹਾਂ, ਇਸ ਸਬੰਧੀ ਸਾਨੂੰ ਇੱਕ ਸਮਾਂ ਦੱਸ ਦਿੱਤਾ ਜਾਏ।
ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਅਗਸਤ ਤੱਕ ਨਿਊਜੀਲੈਂਡ ਤੋਂ ਬਾਹਰ ਫਸੇ ਵਿਦਿਆਰਥੀਆਂ ਦੀ ਵੀਜਾ ਪ੍ਰੋਸੈਸਿੰਗ ਨਾ ਕੀਤੇ ਜਾਣ ਦਾ ਮਤਲਬ ਹੈ ਕਿ ਆਪਣੀ ਪੜ੍ਹਾਈ ਦਾ ਸਾਰਾ ਸਮਾਂ ਉਹ 'ਜ਼ੂਮ ਯੂਨੀਵਰਸਿਟੀ' 'ਤੇ ਹੀ ਬਿਤਾਉਣਗੇ।
ਟੂਬਾ ਅਜੀਮ (ਪਾਕਿਸਤਾਨ ਤੋਂ) ਜਿਹੇ ਡੋਕਟਰੇਟ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ 2020 ਵਿੱਚ ਉਨ੍ਹ ਇਸ ਆਸ ਨਾਲ ਆਨਲਾਈਨ ਪੜ੍ਹਾਈ ਚੁਣੀ ਸੀ ਕਿ ਜਲਦ ਹੀ ਉਨ੍ਹਾਂ ਲਈ ਬਾਰਡਰ ਖੋਲ ਦਿੱਤੇ ਜਾਣਗੇ। ਪਰ ਅਜਿਹਾ ਨਹੀਂ ਹੋਇਆ 'ਤੇ ਉਹ ਅਜੇ ਵੀ ਬਾਹਰੀ ਮੁਲਕਾਂ ਵਿੱਚ ਫਸੇ ਹਨ। ਉਸਦਾ ਕਹਿਣਾ ਹੈ ਕਿ ਜੇ ਹਾਲਾਤ ਸੁਧਰਣਗੇ ਤਾਂ ਵੀ ਉਹ 2023 ਤੱਕ ਆਪਣੇ ਥੀਸਸ ਜਮਾਂ ਕਰਵਾਉਣ ਲਈ ਹੀ ਨਿਊਜੀਲੈਂਡ ਆਉਣ ਦੀ ਆਸ ਰੱਖਦੀ ਹੈ।
ਉਸਦਾ ਕਹਿਣਾ ਹੈ ਕਿ ਬਾਰਡਰ ਨਾ ਖੁੱਲਣ ਕਾਰਨ ਉਸਦੇ ਆਰਥਿਕ ਹਾਲਾਤ ਕਾਫੀ ਗੰਭੀਰ ਹੋ ਗਏ ਹਨ, ਕਿਉਂਕਿ ਉਸਨੂੰ ਯੂਨੀਵਰਸਿਟੀ ਵਲੋਂ ਪੀ ਐਚ ਡੀ ਦੇ ਅਲੋਏਂਸ ਨਹੀਂ ਮਿਲ ਰਹੇ ਹਨ।

ADVERTISEMENT
NZ Punjabi News Matrimonials