Tuesday, 24 May 2022
21 January 2022 New Zealand

ਆਕਲੈਂਡ ਏਅਰਪੋਰਟ ‘ਤੇ ਓਮੀਕਰੋਨ ਦੇ ਇੱਕ ਹੋਰ ਕੇਸ ਦੀ ਪੁਸ਼ਟੀ

ਆਕਲੈਂਡ ਏਅਰਪੋਰਟ ‘ਤੇ ਓਮੀਕਰੋਨ ਦੇ ਇੱਕ ਹੋਰ ਕੇਸ ਦੀ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪਾਲਮਰਸਟਨ ਨਾਰਥ ਵਿੱਚ ਬੀਤੇ ਦਿਨੀਂ ਜਿਸ ਕੇਸ ਦੀ ਪੁਸ਼ਟੀ ਹੋਈ ਸੀ, ਉਹ ਕੇਸ ਓਮੀਕਰੋਨ ਵੇਰੀਂਅਟ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਅੱਜ ਆਕਲੈਂਡ ਏਅਰਪੋਰਟ ਦਾ ਇੱਕ ਹੋਰ ਕਰਮਚਾਰੀ ਵੀ ਕੋਰੋਨਾ ਪਾਜਟਿਵ ਨਿਕਲਿਆ ਹੈ, ਜੋ ਓਮੀਕਰੋਨ ਵੇਰੀਂਅਟ ਨਾਲ ਸਬੰਧਤ ਹੈ।
ਇਸ ਤੋਂ ਪਹਿਲਾਂ ਇੱਕ ਹੋਰ ਏਅਰਪੋਰਟ ਕਰਮਚਾਰੀ ਤੇ ਐਮ ਆਈ ਕਿਊ ਕਰਮਚਾਰੀ ਦੇ ਘਰੇਲੂ ਸਬੰਧ ਨੂੰ ਵੀ ਓਮੀਕਰੋਨ ਦੀ ਪੁਸ਼ਟੀ ਹੋ ਚੁੱਕੀ ਹੈ।
ਕਮਿਊਨਿਟੀ ਵਿੱਚ ਅੱਜ ਕੁੱਲ 23 ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ।

ADVERTISEMENT
NZ Punjabi News Matrimonials