Tuesday, 24 May 2022
21 January 2022 New Zealand

ਨਿਊਜੀਲੈਂਡ ਵਾਸੀ ਰਹਿਣ ਤਿਆਰ...

ਨਿਊਜੀਲੈਂਡ ਵਾਸੀ ਰਹਿਣ ਤਿਆਰ... - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਵਾਰ ਓਮੀਕਰੋਨ ਦੇ ਕੇਸਾਂ ਦੀ ਜੇ ਨਿਊਜੀਲੈਂਡ ਵਿੱਚ ਸ਼ੁਰੂਆਤ ਹੁੰਦੀ ਹੈ ਤਾ ਪੂਰੀ ਸੰਭਾਵਨਾ ਹੈ ਕਿ ਨਿਊਜੀਲੈਂਡ ਵਿੱਚ ਰੋਜਾਨਾ ਦੇ ਹਜਾਰਾਂ ਕੇਸ ਵੀ ਸਾਹਮਣੇ ਆਉਣ ਤੇ ਇਸੇ ਲਈ ਨਿਊਜੀਲੈਂਡ ਵਾਸੀਆਂ ਨੂੰ ਇਸ ਲਈ ਤਿਆਰ ਰਹਿਣ ਦੀ ਗੁਜਾਰਿਸ਼ ਵੀ ਕੀਤੀ ਗਈ ਹੈ।

ਮਾਹਿਰਾਂ ਅਨੁਸਾਰ ਇਸ ਵੇਲੇ ਓਮੀਕਰੋਨ ਨਿਊਜੀਲੈਂਡ ਦੇ ਵਿੱਚ ਦਾਖਿਲ ਹੋਣ ਦੀ ਉਡੀਕ ਵਿੱਚ ਹੈ। ਬਾਰਡਰ 'ਤੇ ਸਾਹਮਣੇ ਆ ਰਹੇ ਰੋਜਾਨਾ ਦੇ ਓਮੀਕਰੋਨ ਦੇ ਕੇਸ ਇਸ ਲਈ ਵੱਡੀ ਦਸਤਕ ਹਨ ਤੇ ਸ਼ਾਇਦ ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਰੈਡ ਲਾਈਟ ਸਿਸਟਮ ਲਾਗੂ ਕਰਨ ਦੀ ਗੱਲ ਵੀ ਆਖ ਦਿੱਤੀ ਹੈ।
ਮਾਹਿਰਾਂ ਦੀ ਮੰਨੀਏ ਤਾਂ ਸਿਰਫ 8 ਤੋਂ 15 ਦਿਨਾਂ ਦੇ ਵਿੱਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ ਕਈ ਗੁਣਾ ਵੱਧ ਜਾਏਗੀ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸ਼ਾਇਦ ਕੇਸਾਂ ਦੀ ਗਿਣਤੀ ਇਨੀਂ ਜਿਆਦਾ ਹੋਏਗੀ ਕਿ ਅਸੀਂ ਪਹਿਲਾਂ ਨਿਊਜੀਲ਼ੈਂਡ ਵਿੱਚ ਕਿਸੇ ਵੀ ਮੌਕੇ ਕੋਰੋਨਾ ਦੇ ਇਨ੍ਹੇਂ ਜਿਆਦਾ ਕੇਸ ਨਹੀਂ ਦੇਖੇ ਹੋਣਗੇ।

ADVERTISEMENT
NZ Punjabi News Matrimonials