Tuesday, 24 May 2022
21 January 2022 New Zealand

ਨਿਊਜੀਲੈਂਡ ਸਟਾਕ ਮਾਰਕੀਟ ਵਿੱਚ ਬੀਤੇ 14 ਸਾਲਾਂ ਦੀ ਇਤਿਹਾਸਿਕ ਗਿਰਵਾਟ ਦਰਜ

ਨਿਊਜੀਲੈਂਡ ਸਟਾਕ ਮਾਰਕੀਟ ਵਿੱਚ ਬੀਤੇ 14 ਸਾਲਾਂ ਦੀ ਇਤਿਹਾਸਿਕ ਗਿਰਵਾਟ ਦਰਜ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਦੇ ਮੁਕਾਬਲੇ ਨਿਊਜੀਲੈਂਡ ਸ਼ੇਅਰ ਮਾਰਕੀਟ ਵਿੱਚ ਇਸ ਹਫਤੇ ਵੀ ਕੋਈ ਸੁਧਾਰ ਨਜਰ ਨਹੀਂ ਆਇਆ ਹੈ ਤੇ ਬੀਤੇ ਹਫਤੇ ਦੇ ਮੁਕਾਬਲੇ ਅੱਜ ਸਟਾਕ ਮਾਰਕੀਟ 1% ਗਿਰਾਵਟ ਦਰਜ ਕਰਕੇ ਬੰਦ ਹੋਈ ਹੈ।
ਦ ਐਸ ਐਂਡ ਪੀ / ਐਨ ਜੈਡ ਐਕਸ 50 ਇੰਡੈਕਸ ਦਾ ਟਰੈਡਿੰਗ ਗਰਾਫ ਅੱਜ ਸਾਰਾ ਦਿਨ ਹੇਠਾਂ ਵੱਲ ਹੀ ਰਿਹਾ ਤੇ 12348 'ਤੇ ਜਾ ਕੇ ਰੁਕਿਆ। ਅੱਜ ਦੇ ਦਿਨ ਵਿੱਚ ਕੁੱਲ 149.09 ਪੋਇੰਟ ਜਾਂ ਫਿਰ 1.19% ਦੀ ਗਿਰਾਵਟ ਦਰਜ ਹੋਈ ਹੈ। ਬੀਤੇ 14 ਸਾਲਾਂ ਵਿੱਚ ਜਨਵਰੀ 2022 ਨਿਊਜੀਲ਼ੈਂਡ ਸਟਾਕ ਮਾਰਕੀਟ ਲਈ ਸਭ ਤੋਂ ਜਿਆਦਾ ਮਾੜਾ ਮੰਨਿਆ ਜਾ ਰਿਹਾ ਹੈ, ਜਦ ਲਗਾਤਾਰ ਇੰਡੈਕਸ ਦਾ ਰੁਝਾਣ ਗਿਰਾਵਟ ਵੱਲ ਹੀ ਦਰਜ ਹੋਇਆ ਹੈ।

ADVERTISEMENT
NZ Punjabi News Matrimonials