ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰੀ ਵਲੋਂ ਆਈਸੋਲੇਸ਼ਨ ਦੇ ਨਿਯਮਾਂ ਵਿੱਚ ਸੰਭਾਵਿਤ ਬਦਲਾਵਾਂ ਕਾਰਨ ਕੋਰੋਨਾ ਮਰੀਜ ਦੇ ਘਰੇਲੂ ਸੰਪਰਕਾਂ ਨੂੰ 24 ਦਿਨਾਂ ਤੱਕ ਆਈਸੋਲੇਸ਼ਨ ਵਿੱਚ ਰਹਿਣ ਦਾ ਨਿਯਮ ਅਮਲ ਵਿੱਚ ਲਿਆਇਆ ਜਾ ਸਕਦਾ ਹੈ ਤੇ ਆਲੋਚਕਾਂ ਨੂੰ ਡਰ ਹੈ ਕਿ ਇਸ ਕਾਰਨ ਨਿਊਜੀਲੈਂਡ ਵਾਸੀ ਕੋਰੋਨਾ ਦਾ ਟੈਸਟ ਕਰਵਾਉਣ ਤੋਂ ਡਰਨਗੇ, ਜੋ ਕੋਰੋਨਾ ਸਬੰਧੀ ਗੰਭੀਰ ਹਾਲਾਤ ਪੈਦਾ ਕਰੇਗਾ।
ਐਕਟ ਪਾਰਟੀ ਲੀਡਰ ਡੈਵਿਡ ਸੀਮੋਰ ਦਾ ਇਸ ਸਬੰਧੀ ਸਾਫ ਕਹਿਣਾ ਹੈ ਕਿ ਇਹ ਨਵੇਂ ਨਿਯਮ ਨਕਾਰਾ ਸਾਬਿਤ ਹੋਣਗੇ, ਕਿਉਂਕਿ ਇਸ ਨਾਲ ਲੋਕਾਂ ਵਿੱਚ ਇਹ ਡਰ ਪੈਦਾ ਹੋਏਗਾ ਕਿ ਉਨ੍ਹਾਂ ਦੇ ਘਰਦਿਆਂ ਨੂੰ ਆਈਸੋਲੇਸ਼ਨ ਵਿੱਚ 24 ਦਿਨਾਂ ਤੱਕ ਰਹਿਣਾ ਪਏਗਾ ਤੇ ਉਹ ਕੋਰੋਨਾ ਦੇ ਟੈਸਟ ਕਰਵਾਉਣ ਤੋਂ ਡਰਨਗੇ, ਨਤੀਜੇ ਵਜੋਂ ਹਾਲਾਤ ਸੁਧਰਨ ਦੀ ਬਜਾਏ ਵਿਗੜਣਗੇ।