ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਰੈੱਡ ਲਾਈਟ ਸਿਸਟਮ ਲਾਗੂ ਕੀਤੇ ਜਾਣ ਦੇ ਨਾਲ ਹੀ ਜੈੱਟਸਟਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੋ ਵੀ ਯਾਤਰੀ ਜੈੱਟਸਟਾਰ ਵਿੱਚ ਸਫਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬੋਰਡਿੰਗ ਤੋਂ ਪਹਿਲਾਂ ਵੈਕਸੀਨ ਪਾਸ ਜਾਂ ਫਿਰ 72 ਘੰਟੇ ਵਿੱਚ ਕਰਵਾਇਆ ਗਿਆ ਕੋਰੋਨਾ ਦਾ ਨੈਗਟਿਵ ਟੈਸਟ ਦਿਖਾਉਣਾ ਲਾਜਮੀ ਹੋਏਗਾ। ਇਹ ਫੈਸਲਾ 31 ਮਾਰਚ ਤੱਕ ਲਾਗੂ ਰਹੇਗਾ ਤੇ ਇਸਦੇ ਨਾਲ ਇਹ ਵੀ ਦੱਸਦੀਏ ਕਿ 1 ਫਰਵਰੀ ਤੋਂ ਰੈਪਿਡ ਐਂਟੀਜਨ ਟੈਸਟ ਕਰਵਾਉਣ ਲਈ ਪੱਲਿਓਂ ਪੈਸੇ ਖਰਚਣੇ ਪੈਣਗੇ।