ਆਕਲੈਂਡ (ਹਰਪ੍ਰੀਤ ਸਿੰਘ) - ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲ਼ਡ ਨੇ ਕੁਝ ਸਮਾਂ ਪਹਿਲਾਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਓਮੀਕਰੋਨ ਦਾ ਨਵਾਂ ਵਰਜਨ ਜੋ ਪੁਰਾਣੇ ਵਰਜਨ ਮੁਕਾਬਲੇ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਤੇ ਜਿਸਨੂੰ ਬੀਏ2 ਦੱਸਿਆ ਜਾ ਰਿਹਾ ਹੈ, ਦੀ ਨਿਊਜੀਲੈਂਡ ਵਿੱਚ ਵੀ ਪੁਸ਼ਟੀ ਹੋ ਚੁੱਕੀ ਹੈ।
ਮੀਡੀਆ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੁਨੀਆਂ ਭਰ ਵਿੱਚ ਇਸ ਵੇਲੇ ਓਮੀਕਰੋਨ ਦਾ ਬੀਏ 1 ਤੇ ਬੀਏ 2 ਵਰਜਨ ਬਹੁਤ ਤੇਜੀ ਨਾਲ ਫੈਲ ਰਹੇ ਹਨ ਤੇ ਨਿਊਜੀਲੈਂਡ ਵਿੱਚ ਹੁਣ ਦੋਨਾਂ ਦੀ ਪੁਸ਼ਟੀ ਹੋ ਚੁੱਕੀ ਹੈ।