Monday, 02 August 2021
11 March 2020 New Zealand

ਏਅਰ ਨਿਊਜੀਲ਼ੈਂਡ ਦੇ ਵੈਨਕੂਵਰ ਤੋਂ ਆਕਲੈਂਡ ਪੁੱਜੇ ਜਹਾਜ ਨੇ ਪੈਦਾ ਕੀਤਾ ਸਹਿਮ

ਏਅਰ ਨਿਊਜੀਲ਼ੈਂਡ ਦੇ ਵੈਨਕੂਵਰ ਤੋਂ ਆਕਲੈਂਡ ਪੁੱਜੇ ਜਹਾਜ ਨੇ ਪੈਦਾ ਕੀਤਾ ਸਹਿਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਆਕਲੈਂਡ ਏਅਰਪੋਰਟ 'ਤੇ ਏਅਰ ਨਿਊਜੀਲ਼ੈਂਡ ਦੀ ਫਲਾਈਟ ਐਨਜੈਡ23 ਦੇ ਯਾਤਰੀਆਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਜੱਦੋਂ ਸਵੇਰੇ 6 ਵਜੇ ਦੇ ਲਗਭਗ ਲੈਂਡ ਹੋਏ ਉਕਤ ਜਹਾਜ ਵਿੱਚ ਮੂੰਹ ਢੱਕੇ ਹੋਏ ਕੁਝ ਸਿਹਤ ਅਧਿਕਾਰੀ ਪੁੱਜੇ। ਉਨ੍ਹਾਂ ਨੇ ਆਉਂਦਿਆਂ ਇੱਕ ਮਰੀਜ ਨੂੰ ਜਹਾਜ ਤੋਂ ਉਤਾਰਿਆ ਤੇ ਆਪਣੇ ਨਾਲ ਲੈ ਗਏ, ਇਸ ਦੌਰਾਨ ਬਾਕੀ ਦੇ ਯਾਤਰੀ ਤੇ ਉਕਤ ਵਿਅਕਤੀ ਦੇ ਪਰਿਵਾਰਿਕ ਮੈਂਬਰ ਲਗਭਗ 20 ਮਿੰਟ ਤੱਕ ਜਹਾਜ ਵਿੱਚ ਬੈਠੇ ਰਹੇ।
ਦਰਅਸਲ ਮਾਮਲਾ ਇਹ ਸੀ ਕਿ ਸਾਰੇ ਰਾਹ ਉਕਤ ਵਿਅਕਤੀ ਖੰਘਦਾ ਹੋਇਆ ਆਇਆ ਸੀ। ਜਿਸ ਤੋਂ ਬਾਅਦ ਸਿਹਤ ਅਲਰਟ ਜਾਰੀ ਹੋਇਆ, ਪਰ ਕੁਝ ਘੰਟਿਆਂ ਬਾਅਦ ਸਿਹਤ ਮੰਤਰਾਲੇ ਨੇ ਇਹ ਬਿਆਨਬਾਜੀ ਜਾਰੀ ਕੀਤੀ ਕਿ ਉਕਤ ਵਿਅਕਤੀ ਦੇ ਵਿੱਚ ਕੋਰੋਨਾ ਵਾਇਰਸ ਦੇ ਕੋਈ ਵੀ ਲੱਛਣ ਨਹੀਂ ਮਿਲੇ ਹਨ। ਜਿਸ ਕਰਕੇ ਬਾਕੀ ਦੇ ਯਾਤਰੀਆਂ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਗਈ ਹੈ।

ADVERTISEMENT
NZ Punjabi News Matrimonials