ਆਕਲੈਂਡ (ਹਰਪ੍ਰੀਤ ਸਿੰਘ) - ਪੋਰੀਰੂਆ ਦੀ ਸਾਰਾ ਕਲੀਅਰ ਦੀ ਹੈਰਾਨਗੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ $18 ਮੁੱਲ ਮਾਸਕ ਲਈ ਉਸ ਕੋਲੋਂ ਕੈਮੀਸਟ ਵੈਅਰਹਾਊਸ ਨੇ $4166 ਚਾਰਜ ਕੀਤੇ। ਜਦੋਂ ਉਸਨੇ ਇਸ ਸਬੰਧੀ ਮੌਜੂਦ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਹ ਵੀ ਹੈਰਾਨ ਰਹਿ ਗਈ, ਪਰ ਇਸ ਤਰ੍ਹਾਂ ਵੱਧ ਪੈਸੇ ਚਾਰਜ ਹੋਣ 'ਤੇ ਪੈਸੇ ਵਾਪਸੀ ਦੀ ਪ੍ਰੋਸੈਸਿੰਗ ਬਾਰੇ ਉਸਨੂੰ ਵੀ ਨਹੀਂ ਪਤਾ ਸੀ ਤੇ ਗੱਲ ਜਦੋਂ ਉੱਪਰ ਤੱਕ ਪੁੱਜੀ ਤਾਂ ਇਹ ਤਾਂ ਸਾਫ ਹੋ ਗਿਆ ਕਿ ਪੈਸੇ ਗਲਤ ਚਾਰਜ ਹੋਏ ਹਨ, ਪਰ ਇਹ ਪੈਸੇ ਕਦੋਂ ਵਾਪਿਸ ਹੋਣਗੇ ਇਸ ਬਾਰੇ ਸਾਰਾ ਨੂੰ ਅਜੇ ਵੀ ਕੋਈ ਜੁਆਬ ਨਹੀਂ ਮਿਲਿਆ ਤੇ ਇਸ ਘਟਨਾ ਨੂੰ 4-5 ਦਿਨ ਹੋ ਗਏ ਹਨ।