ਆਕਲੈਂਡ (ਹਰਪ੍ਰੀਤ ਸਿੰਘ) - ਤਾਲੀਬਾਨ ਨੂੰ ਮਹਿਲਾਵਾਂ ਦੀ ਸੁਰੱਖਿਆ ਸਬੰਧੀ ਸੁਆਲ ਪੁੱਛ ਆਪਣੀ ਨਿਡਰ ਰਿਪੋਰਟਿੰਗ ਕਾਰਨ ਮਸ਼ਹੂਰ ਹੋਈ ਨਿਊਜੀਲੈਂਡ ਦੀ ਰਿਪੋਰਟਰ ਸ਼ੈਰਲੇ ਬੈਲਿਸ ਇਸ ਵੇਲੇ ਗਰਭਵਤੀ ਹੈ ਤੇ ਐਮ ਆਈ ਕਿਊ ਵਿੱਚ ਥਾਂ ਨਾ ਮਿਲਣ ਕਾਰਨ ਤਾਲੀਬਾਨ ਤੋਂ ਸ਼ਰਨ ਮੰਗਣ ਲਈ ਮਜਬੂਰ ਹੋ ਗਈ ਹੈ ਤੇ ਇਸ ਮਾਮਲੇ ਵਿੱਚ ਨਿਊਜੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਅਲੋਚਨਾ 'ਅਨਇਮੈਜੀਨੇਬਲ ਕਰੁਏਲਟੀ' ਕਹਿ ਕੇ ਕੀਤੀ ਜਾ ਰਹੀ ਹੈ।
ਨਿਊਜੀਲੈਂਡ ਦੇ ਹੀ ਯੂਕੇ ਦੇ 'ਦ ਸਨ' ਨਿਊਜਪੇਪਰ ਦੇ ਸਾਬਕਾ ਐਗਜੀਕਿਊਟਿਵ ਐਡੀਟਰ ਤੇ ਆਉਟਸਪੋਕਨ ਯੂ ਕੇ ਮੀਡੀਆ ਪੁਂਡੀਟ ਵਜੋਂ ਜਾਣੇ ਜਾਂਦੇ ਡੈਨ ਵੂਟਨ ਨੇ ਨਿਊਜੀਲੈਂਡ ਸਰਕਾਰ ਦੀ ਤੇ ਸਰਕਾਰ ਦੇ ਐਮ ਆਈ ਕਿਊ ਸਿਸਟਮ ਦੀ ਕਰੜੀ ਅਲੋਚਨਾ ਕੀਤੀ ਹੈ।
ਉਨ੍ਹਾਂ ਸਰਕਾਰ ਦੇ ਸ਼ੈਰਲੇ ਦੀ ਐਮ ਆਈ ਕਿਊ ਲਈ ਲਾਈ ਅਰਜੀ ਨੂੰ ਰੱਦ ਕੀਤੇ ਜਾਣ ਨੂੰ ਮੰਦਭਾਗਾ ਦੱਸਿਆ ਹੈ ਤੇ ਜੈਸਿੰਡਾ ਆਰਡਨ ਬਾਰੇ ਇਹ ਸ਼ਬਦ ਕਹਿ ਹਨ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਬਾਰੇ ਕੁਝ ਵੀ ਚੰਗਾ ਕਹਿਣ ਨੂੰ ਨਹੀਂ ਰਿਹਾ।
ਦੱਸਦੀਏ ਕਿ ਡੈਨ ਵੂਟਨ ਉਹ ਜਰਨਲਿਸਟ ਹਨ, ਜਿਨ੍ਹਾਂ ਪ੍ਰਿੰਸ ਹੈਰੀ ਤੇ ਮੈਗਨ ਮਾਰਕਲ ਦੇ ਯੂਕੇ ਛੱਡਣ ਦੀ ਖਬਰ ਸਭ ਤੋਂ ਪਹਿਲਾਂ ਜੱਗਜਾਹਰ ਕੀਤੀ ਸੀ ਤੇ ਅਜਿਹੀ ਰਿਪੋਰਟਿੰਗ ਕਾਰਨ ਉਹ ਹਮੇਸ਼ਾ ਸੁਰਖੀਆਂ ਵਿੱਚ ਰਹੇ ਹਨ।