Monday, 02 August 2021
11 March 2020 New Zealand

ਟੋਕੀਓ ਓਲੰਪਿਕਸ 2020 ‘ਤੇ ਕੋਰੋਨਾ ਵਾਇਰਸ ਦੀ ਮਾਰ

ਇਸ ਵਰ੍ਹੇ ਨਹੀਂ ਹੋਣਗੀਆਂ ਓਲੰਪਿਕ ਖੇਡਾਂ
ਟੋਕੀਓ ਓਲੰਪਿਕਸ 2020 ‘ਤੇ ਕੋਰੋਨਾ ਵਾਇਰਸ ਦੀ ਮਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਟੋਕੀਓ ਓਲੰਪਿਕ ਕਮੇਟੀ ਮੈਂਬਰ ਹੈਰੁਯੁਕੀ ਤਾਕਾਸ਼ਾਹੀ ਵਲੋਂ ਅੱਜ ਇਹ ਜਾਣਕਾਰੀ ਜੱਗਜਾਹਰ ਕੀਤੀ ਗਈ ਹੈ ਕਿ ਇਸ ਵਰ੍ਹੇ 24 ਜੁਲਾਈ 2020 ਤੋਂ ਟੋਕੀਓ ਵਿੱਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਕੋਰੋਨਾ ਵਾਇਰਸ ਦੀ ਲਗਾਤਾਰ ਫੈਲ ਰਹੀ ਮਹਾਂਮਾਰੀ ਕਰਕੇ ਰੋਕੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਦੁਬਾਰਾ ਕਰਵਾਉਣ ਲਈ 1 ਸਾਲ ਜਾਂ ਵਧੇਰੇ ਦਾ ਸਮਾਂ ਲੱਗ ਸਕਦਾ ਹੈ। ਹਾਲਾਂਕਿ ਉਨ੍ਹਾਂ ਇਸ ਜਾਣਕਾਰੀ ਨੂੰ ਓਲੰਪਿਕ ਕਮੇਟੀ ਦਾ ਇੱਕ ਫੈਸਲਾ ਨਹੀਂ ਦੱਸਿਆ ਹੈ, ਪਰ ਉਨ੍ਹਾਂ ਇਹ ਜਰੂਰ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਸੰਭਾਵਿਤ ਹੈ।

ਇੱਥੇ ਦੱਸਦੀਏ ਕਿ ਖਿਡਾਰੀਆਂ ਨੂੰ ਚੁਨਣ ਲਈ ਓਲੰਪਿਕ ਨੂੰ ਕੁਆਲੀਫਾਈ ਕਰਨ ਵਾਲੀਆਂ ਕਰਵਾਈਆਂ ਜਾਣ ਵਾਲੀਆਂ ਕਈ ਖੇਡਾਂ ਕੋਰੋਨਾ ਵਾਇਰਸ ਕਰਕੇ ਪਿਛਲੇ ਕੁਝ ਸਮੇਂ ਵਿੱਚ ਟਾਲੀਆਂ ਜਾ ਚੁੱਕੀਆਂ ਹਨ ਅਤੇ ਇਹ ਵੀ ਕਿ ਓਲੰਪਿਕ ਕਮੇਟੀ ਦੀ ਆਖਰੀ ਮੀਟਿੰਗ ਦਸੰਬਰ ਵਿੱਚ ਹੋਈ ਸੀ, ਜੱਦੋਂ ਇਹ ਬਿਮਾਰੀ ਫੈਲੀ ਨਹੀਂ ਸੀ, ਸੋ ਅਗਲੀ ਮੀਟਿੰਗ ਵਿੱਚ ਕੁਝ ਕਰੜੇ ਫੈਸਲੇ ਲਏ ਜਾਣਾ ਸੁਭਾਵਿਕ ਤਾਂ ਹੋਏਗਾ, ਪਰ ਇਹ ਵੀ ਕਿ ਖੇਡਾਂ ਰੱਦ ਨਹੀਂ ਕੀਤੀਆਂ ਜਾ ਸਕਣਗੀਆਂ ਬਲਕਿ ਇਨ੍ਹਾਂ ਨੂੰ ਕਰਵਾਉਣ ਲਈ ਦੇਰੀ ਹੀ ਸੰਭਾਵਿਤ ਵਿਕਲਪ ਹੈ।

ADVERTISEMENT
NZ Punjabi News Matrimonials