Monday, 02 August 2021
11 March 2020 New Zealand

ਮਨਿਸਟਰੀ ਆਫ ਹੈਲਥ ਦੇ ਨਿਰਦੇਸ਼, ਜੇ ਜੁਕਾਮ ਜਾਂ ਛਿੱਕਾਂ ਆ ਰਹੀਆਂ ਹਨ ਤਾਂ ਕੰਮ ਤੋਂ ਕਰੋ ਛੁੱਟੀ

ਮਨਿਸਟਰੀ ਆਫ ਹੈਲਥ ਦੇ ਨਿਰਦੇਸ਼, ਜੇ ਜੁਕਾਮ ਜਾਂ ਛਿੱਕਾਂ ਆ ਰਹੀਆਂ ਹਨ ਤਾਂ ਕੰਮ ਤੋਂ ਕਰੋ ਛੁੱਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਨੂੰ ਨਿਊਜੀਲੈਂਡ ਵਿੱਚ ਫੈਲਣ ਤੋਂ ਰੋਕਣ ਦੇ ਲਈ ਮਨਿਸਟਰੀ ਆਫ ਹੈਲਥ ਵਲੋਂ ਵੀ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਵਰਤੀ ਜਾ ਰਹੀ ਹੈ ਅਤੇ ਤਾਜਾ ਜਾਰੀ ਦਿਸ਼ਾ- ਨਿਰਦੇਸ਼ਾਂ ਵਿੱਚ ਇਹ ਸਲਾਹ ਦਿੱਤੀ ਗਈ ਹੈ ਕਿ ਜੇਕਰ ਤੁਹਾਨੂੰ ਜੁਕਾਮ ਲੱਗਿਆ ਹੈ ਜਾਂ ਛਿੱਕਾਂ ਆ ਰਹੀਆਂ ਹਨ ਤਾਂ ਕੰਮ ਤੋਂ ਜਾਣ 'ਤੇ ਗੁਰੇਜ ਕੀਤਾ ਜਾਏ ਅਤੇ ਘਰ ਵਿੱਚ ਹੀ ਆਰਾਮ ਕੀਤਾ ਜਾਏ।

ਡਾਕਟਰ ਐਸ਼ਲੀ ਬਲੂਮਫਿਲਡ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੇਲੇ ਮਾਹੌਲ ਤਣਾਅ ਭਰਿਆ ਹੈ ਅਤੇ ਹਰੇਕ ਨਿਊਜੀਲੈਂਡ ਵਾਸੀ ਦੀ ਡਿਊਟੀ ਬਣਦੀ ਹੈ ਕਿ ਉਹ ਅਜਿਹੇ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦਾ ਜਰੀਆ ਨਾ ਬਣੇ।

ਦੱਸਦੀਏ ਕਿ ਵੈਲੰਿਗਟਨ ਤੇ ਆਕਲੈਂਡ ਵਿੱਚ ਕੁਝ ਨਿੱਜੀ ਕਾਰੋਬਾਰਾਂ ਵਲੋਂ ਪੈਨੀਡਰਮੀਕ ਯੋਜਨਾ 'ਤੇ ਕੰਮ ਵੀ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕਰਮਚਾਰੀਆਂ ਨੂੰ ਘਰ ਵਿੱਚ ਹਫਤੇ ਦੇ ਤਿੰਨ ਦਿਨ ਰਹਿਣ ਲਈ ਕਿਹਾ ਜਾਂਦਾ ਹੈ, ਅਜਿਹਾ ਇਸ ਲਈ ਤਾਂ ਜੋ ਜੇ ਕਿਤੇ ਮਹਾਂਮਾਰੀ ਵੱਡੇ ਪੱਧਰ 'ਤੇ ਫੈਲੇ ਤਾਂ ਕਾਰੋਬਾਰ ਬਿਨ੍ਹਾਂ ਰੁਕਾਵਰਟ ਚਲਾਏ ਜਾ ਸਕਣੇ। ਇੱਕ ਅੰਦਾਜੇ ਅਨੁਸਾਰ ਨਿਊਜੀਲੈਂਡ ਦੀ ਅੱਧੀ ਆਬਾਦੀ ਘਰੋਂ ਬੈਠਕੇ ਵੀ ਕੰਮ ਕਰ ਸਕਦੀ ਹੈ।

ADVERTISEMENT
NZ Punjabi News Matrimonials