ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਤੋਂ ਪਾਰਲੀਮੈਂਟ ਦਾ ਨਵੇਂ ਸਾਲ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ, ਪਰ ਇਸ ਮੌਕੇ ਕੁੱਲ ਗਿਣਤੀ ਦਾ ਸਿਰਫ ਅੱਧੇ ਮੈਂਬਰ ਪਾਰਲੀਮੈਂਟ ਹੀ ਪਾਰਲੀਮੈਂਟ ਵਿੱਚ ਬੈਠ ਸਕਣਗੇ। ਦਰਅਸਲ ਓਮੀਕਰੋਨ ਕਾਰਨ ਲਾਗੂ ਂਿਨਯਮਾਂ ਤਹਿਤ 120 ਵਿੱਚੋਂ ਸਿਰਫ 60 ਮੈਂਬਰ ਪਾਰਲੀਮੈਂਟਾਂ ਨੂੰ ਹੀ ਪਾਰਲੀਮੈਂਟ ਵਿੱਚ ਬੈਠਣ ਦੀ ਇਜਾਜਤ ਮਿਲੇਗੀ ਤੇ ਬਾਕੀ ਦੇ ਵਰਚੂਅਲੀ ਇਸ ਸੈਸ਼ਨ ਵਿੱਚ ਹਿੱਸਾ ਲੈਣਗੇ।
ਪਰੋਕਸੀ ਵੋਟਿੰਗ ਜਿਹੇ ਮੌਕਿਆਂ 'ਤੇ ਫੈਸਲੇ ਲੈਣ ਲਈ ਵੋਟਿੰਗ ਸਿਰਫ ਮੌਜੂਦ ਮੈਂਬਰ ਪਾਰਲੀਮੈਂਟ ਹੀ ਕਰ ਸਕੇਗਾ ਤੇ ਓਹੀ ਮੈਂਬਰ ਪਾਰਲੀਮੈਂਟ ਮੌਕੇ 'ਤੇ ਗੈਰਹਾਜਰ ਮੈਂਬਰ ਪਾਰਲੀਮੈਂਟ ਲਈ ਵੀ ਵੋਟਿੰਗ ਕਰੇਗਾ। ਇਨ੍ਹਾਂ ਬਦਲਾਵਾਂ ਦਾ ਹਰ ਹਫਤੇ ਰੀਵਿਊ ਕੀਤਾ ਜਾਏਗਾ।