ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਨਿਊਜੀਲੈਂਡ ਵਾਸੀਆਂ ਲਈ ਬੂਸਟਰ ਸ਼ਾਟ ਦਾ ਅੰਤਰਾਲ 4 ਮਹੀਨਿਆਂ ਤੋਂ ਘਟਾ ਕੇ 3 ਮਹੀਨਿਆਂ ਲਈ ਕੀਤੇ ਜਾਣ ਤੋਂ ਬਾਅਦ ਫਾਰਮੈਸੀਆਂ 'ਤੇ ਭੀੜ ਵਧਣੀ ਸ਼ੁਰੂ ਹੋ ਗਈ ਹੈ।
ਇਸ ਸਰਕਾਰੀ ਐਲਾਨ ਤੋਂ ਬਾਅਦ ਲਗਭਗ 3 ਮਿਲੀਅਨ ਨਿਊਜੀਲੈਂਡ ਵਾਸੀ ਬੂਸਟਰ ਲਗਵਾਉਣ ਲਈ ਜਾਇਜ ਹੋ ਗਏ ਹਨ।
ਨਿਊਜੀਲੈਡ ਭਰ ਵਿੱਚ ਫਾਰਮੈਸੀਆਂ ਵਿੱਚ ਅੱਜ ਸਵੇਰ ਤੋਂ ਅਜਿਹੇ ਲੋਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿਨ੍ਹਾਂ ਵਲੋਂ ਬੂਸਟਰ ਸ਼ਾਟ ਲਗਵਾਇਆ ਜਾਣਾ ਹੈ ਤੇ ਫਾਰਮੈਸੀ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਬੂਸਟਰ ਸ਼ਾਟ ਲਾਏ ਜਾਣ।