ਆਕਲੈਂਡ (ਹਰਪ੍ਰੀਤ ਸਿੰਘ) - ਕੇਰੀ-ਕੇਰੀ ਦੀ ਰਹਿਣ ਵਾਲੀ ਇੱਕ ਮਹਿਲਾ ਨੂੰ ਜੋ ਕੋਰੋਨਾ ਮਰੀਜ ਦਾ ਨਜਦੀਕੀ ਸੰਪਰਕ ਸੀ, ਐਮ ਆਈ ਕਿਊ ਵਿੱਚ ਥਾਂ ਨਾ ਮਿਲਣ ਕਾਰਨ 2 ਦਿਨ ਆਪਣੀ ਹੀ ਕਾਰ ਵਿੱਚ ਸਮਾਂ ਬਿਤਾਉਣਾ ਪਿਆ। ਮਹਿਲਾ ਅਨੁਸਾਰ ਇਹ ਸੱਚਮੁੱਚ ਹੀ ਘਿਨੌਣਾ ਅਨੁਭਵ ਰਿਹਾ ਤੇ ਉਸਨੇ ਇਸ ਦੌਰਾਨ ਬਹੁਤ ਆੋਣੇ ਆਪ ਨੂੰ ਬਹੁਤ ਲਾਚਾਰ ਮਹਿਸੂਸ ਕੀਤਾ।
ਦਰਅਸਲ ਮਹਿਲਾ ਆਕਲੈਂਡ ਵਿੱਚ ਇੱਕ ਅਪਾਇਂਟਮੈਂਟ ਲਈ ਆਈ ਸੀ ਤੇ ਇੱਥੇ ਉਹ ਕੋਰੋਨਾ ਮਰੀਜ ਦਾ ਨਸਜੀਕੀ ਸੰਪਰਕ ਬਣ ਗਈ। ਜਿਸਤੋਂ ਬਾਅਦ ਉਸਨੇ ਐਮ ਆਈ ਕਿਊ ਸਟਾਫ ਨਾਲ ਰਾਬਤਾ ਕਾਇਮ ਕੀਤਾ ਪਰ ਐਮ ਆਈ ਕਿਊ ਵਿੱਚ ਥਾਂ ਨਾ ਮਿਲਣ ਕਾਰਨ ਉਸਨੂੰ ਘੋੜਿਆਂ ਦੇ ਵਾੜੇ ਨਜਦੀਕ ਗੱਡੀ ਖੜੀ ਕਰਕੇ ਰਾਤ ਗੱਡੀ ਵਿੱਚ ਹੀ ਬਿਤਾਉਣੀ ਪਈ ਤੇ ਅਗਲੇ ਦਿਨ ਵੀ ਐਮ ਆਈ ਕਿਊ ਵਾਲਿਆਂ ਉਸਦੀ ਮੱਦਦ ਨਹੀਂ ਕੀਤੀ।
ਮਹਿਲਾ ਅਨੁਸਾਰ ਅਜਿਹਾ ਕਰਨ ਲਈ ਉਸਨੂੰ ਐਮ ਆਈ ਕਿਊ ਦੇ ਸਟਾਫ ਵਲੋਂ ਕਿਹਾ ਗਿਆ ਸੀ ਤੇ ਮਜਬੂਰੀ ਵੱਸ ਉਸਨੂੰ ਅਜਿਹਾ ਕਰਨਾ ਪਿਆ।