ਆਕਲੈਂਡ (ਹਰਪ੍ਰੀਤ ਸਿੰਘ) - 27 ਫਰਵਰੀ ਤੋਂ ਨਿਊਜੀਲੈਂਡ ਬਾਰਡਰ ਖੋਲੇ ਜਾਣ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਨੂੰ ਲੈਕੇ ਦੂਜੇ ਦੇਸ਼ਾਂ ਵਿੱਚ ਫਸੇ ਨਿਊਜੀਲ਼ੈਂਡ ਵਾਸੀ ਤੇ ਆਰਜੀ ਵੀਜਾ ਧਾਰਕ ਬਹੁਤ ਖੁਸ਼ ਹਨ। ਪਰ ਜੇ ਹੁਣ ਦੁਬਾਰਾ ਤੋਂ ਤਾਰੀਖਾਂ ਬਦਲਣ ਬਾਰੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਸੋਚਦੀ ਵੀ ਹੈ ਤਾਂ ਉਨ੍ਹਾਂ ਨੂੰ ਆਪਣਾ ਅਸਤੀਫਾ ਦੇਣਾ ਚਾਹੀਦਾ ਹੈ। ਇਸ ਦੀ ਮੰਗ ਵਿਰੋਧੀ ਧਿਰ ਦੇ ਲੀਡਰ ਕ੍ਰਿਸਟੋਫਰ ਲਕਨ ਨੇ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਵਾਪਸੀ ਕਰਨ ਵਾਲੇ ਨਿਊਜੀਲੈਂਡ ਵਾਸੀ ਤੇ ਹੋਰ ਵੀਜਾ ਧਾਰਕ 2 ਸਾਲ ਤੋਂ ਵਧੇਰੇ ਸਮੇਂ ਤੋਂ ਆਪਣੇ ਪਰਿਵਾਰਾਂ ਨੂੰ ਮਿਲ ਨਹੀਂ ਸਕੇ ਹਨ ਤੇ ਅਜਿਹੇ ਵਿੱਚ ਹੁਣ ਮੁੜ ਜੇ ਬਾਰਡਰ ਰੀਓਪਨਿੰਗ ਦੀਆਂ ਤਾਰੀਖਾਂ ਦਾ ਐਲਾਨ ਹੁੰਦਾ ਹੈ ਤਾਂ ਇਹ ਇਨ੍ਹਾਂ ਲੋਕਾਂ ਲਈ ਮਾਨਸਿਕ ਪੱਖੋਂ ਬਹੁਤ ਵੱਡਾ ਝਟਕਾ ਹੋਏਗਾ।