ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਤੇ ਇਸਦੇ ਨਾਲ ਲੱਗਦੇ ਕਈ ਇਲਾਕਿਆਂ ਵਿੱਚ ਅਨਲੈਡਡ 95 ਫਿਊਲ ਦਾ ਮੁੱਲ ਰਿਕਾਰਡਤੋੜ $3 ਜਾਂ ਇਸ ਤੋਂ ਵੀ ਪਾਰ ਕਰ ਗਿਆ ਹੈ। ਇਸ ਖਬਰ ਦੀ ਪੁਸ਼ਟੀ ਫਿਊਲ ਪਰਾਈਜ਼ ਐਪ ਗੈਸਪਾਏ ਵਲੋਂ ਕੀਤੀ ਗਈ ਹੈ। ਬਰਕਡੇਲ ਦੇ ਬੀਚ ਹੇਵਨ ਰੋਡ ਸਥਿਤ ਪੈਟਰੋਲ ਪੰਪ 'ਤੇ ਸਭ ਤੋਂ ਜਿਆਦਾ ਮੁੱਲ $3.04 ਦੇਖਣ ਨੂੰ ਮਿਲਿਆ। ਪੈਟਰੋਲ ਦਾ ਇਹ ਮੁੱਲ ਨਿਊਜੀਲੈਂਡ ਦੇ ਪੈਟਰੋਲ ਪੰਪਾਂ ਦੇ ਔਸਤ ਮੁੱਲ $2.79 ਤੋਂ ਕਿਤੇ ਵਧੇਰੇ ਹੈ। ਮੁੱਲਾਂ ਵਿੱਚ ਇਸ ਰਿਕਾਰਡਤੋੜ ਵਾਧੇ ਦੀ ਗੱਲ ਜਨਵਰੀ ਵਿੱਚ ਵੀ ਕਹੀ ਗਈ ਸੀ ਤੇ ਹੁਣ ਮੁੱਲ ਇੱਥੇ ਹੀ ਸਥਿਰ ਰਹਿਣਗੇ, ਇਸ ਦੀ ਵੀ ਭਵਿੱਖਬਾਣੀ ਅਮਲ ਵਿੱਚ ਰਹੇਗੀ।