ਆਕਲੈਂਡ (ਹਰਪ੍ਰੀਤ ਸਿੰਘ) - ਹਾਕਸਬੇਅ ਡੀ ਐਚ ਬੀ ਵਲੋਂ ਇਸ ਗੱਲ ਦੀ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਹੈਵਲੋਕ ਨਾਰਥ ਪ੍ਰਾਇਮਰੀ ਸਕੂਲ ਦੇ ਵਿੱਚ 4 ਬੱਚਿਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਸਕੂਲ ਵਲੋਂ ਮਾਪਿਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਨੂੰ ਅਮਲ ਵਿੱਚ ਲਿਆ ਰਹੀ ਹੈ। ਇਨ੍ਹਾਂ ਕੇਸਾਂ ਨਾਲ ਸਬੰਧਤ ਕਈ ਨਜਦੀਕੀ ਸੰਪਰਕ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਸਿਹਤ ਮਹਿਕਮਾ ਰਾਬਤਾ ਕਾਇਮ ਕਰ ਰਿਹਾ ਹੈ। ਸਕੂਲ ਦੂਜੇ ਵਿਦਿਆਰਥੀਆਂ ਲਈ ਖੁੱਲਾ ਹੈ ਤੇ ਪ੍ਰਭਾਵਿਤ ਬੱਚੇ ਘਰੋਂ ਹੀ ਡਿਸਟੈਂਸ ਲਰਨਿਂਗ ਕਰ ਰਹੇ ਹਨ।