Monday, 02 August 2021
11 March 2020 New Zealand

ਕੋਵਿਡ-19 - ਭਾਰਤ 'ਚ ਵਿਦੇਸ਼ੀਆਂ ਦੀ 'ਨੋ-ਐਂਟਰੀ' ,15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ

15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ
ਕੋਵਿਡ-19 - ਭਾਰਤ 'ਚ ਵਿਦੇਸ਼ੀਆਂ ਦੀ 'ਨੋ-ਐਂਟਰੀ' ,15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ - NZ Punjabi News

ਆਕਲੈਂਡ (12 ਮਾਰਚ )। ਕੋਰੋਨਾਵਾਇਰਸ ਤੋਂ ਪੀਡ਼ਤ ਹੋਣ ਵਾਲੇ ਲੋਕਾਂ ਦੀ ਵੱਧਦੀ ਗਿਣਤੀ ਵਿਚਾਲੇ ਭਾਰਤ ਨੇ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀਆਂ ਦੀ ਐਂਟਰੀ 'ਤੇ ਬੈਨ ਲਾ ਦਿੱਤਾ ਹੈ। ਸਿਹਤ ਮੰਤਰਾਲੇ ਨੇ ਵਿਦੇਸ਼ੀਆਂ ਤੋਂ ਆਉਣ ਵਾਲੇ ਲੋਕਾਂ 'ਤੇ 15 ਅਪ੍ਰੈਲ ਤੱਕ ਰੋਕ ਲਾ ਦਿੱਤੀ ਹੈ। ਇਸ ਮੌਕੇ ਉਹਨਾਂ ਵਲੋਂ ਸਾਰੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ ਅਤੇ ਇਸ ਫੈਸਲੇ 'ਤੇ 13 ਮਾਰਚ ਸਵੇਰੇ 12am ਤੋਂ ਅਮਲੀਜਾਮਾ ਪਹਿਨਾਇਆ ਜਾਵੇਗਾ। । ਜਿਸ ਦਾ ਮਤਲਬ ਇਹ ਹੈ ਕਿ ਜੋ ਵੀ ਭਾਰਤ ਜਾਣ ਵਾਲਾ ਵਿਅਕਤੀ ਜੇਕਰ ਆਪਣੇ ਦੇਸ਼ ਤੋਂ ਭਾਰਤ ਸਮੇ ਦੇ ੧੨ ਵਜੇ ਤੋਂ ਪਹਿਲਾ ਫਲਾਈਟ ਫੜਦਾ ਹੈ ਉਹ ਹੀ ਭਾਰਤ ਚ ਆ ਸਕਦਾ ਹੈ ਅਤੇ ਇਸ ਤੋਂ ਬਾਅਦ ਆਉਣ ਵਾਲੇ ਸਾਰੇ ਲੋਕ ਲਈ ਭਾਰਤ ਸਰਕਾਰ ਨੇ ਹਾਲ ਦੀ ਘੜੀ ਦਰਵਾਜੇ ਬੰਦ ਕਰ ਦਿੱਤੇ ਹਨ ।ਇਸ ਦੇ ਨਾਲ ਜੋ ਵੀ ਭਾਰਤ ਦਾ ਨਾਗਰਿਕ ਭਾਰਤ ਆਵੇਗਾ ਉਸ ਨੂੰ 14 ਦਿਨ ਨਿਗਰਾਨੀ ਚ ਵੀ ਰੱਖਣ ਦੀ ਗੱਲ ਕਹਿ ਜਾ ਰਹੀ ਹੈ । ਦੱਸ ਦਈਏ ਕਿ ਸਿਹਤ ਮੰਤਰਾਲੇ ਵੱਲੋਂ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਵਿਚ ਉਨ੍ਹਾਂ ਲਿੱਖਿਆ ਕਿ ਡਿਪਲੋਮੈਟ ਵੀਜ਼ਾ ਨੂੰ ਛੱਡ ਕੇ ਹਰ ਤਰ੍ਹਾਂ ਦੇ ਵੀਜ਼ੇ ਨੂੰ 15 ਅਪ੍ਰੈਲ ਤੱਕ ਰੱਦ ਕਰ ਦਿੱਤਾ ਹੈ।

ADVERTISEMENT
NZ Punjabi News Matrimonials