ਆਕਲੈਂਡ (ਹਰਪ੍ਰੀਤ ਸਿੰਘ) - ਜੈਟ ਸਟਾਰ ਵਲੋਂ 'ਬੁੱਕ ਏ ਬਰੈਕ' ਸੇਲ ਤਹਿਤ ਨਿਊਜੀਲੈਂਡ ਭਰ ਵਿੱਚ ਯਾਤਰਾ ਕਰਨ ਲਈ ਸਸਤੀਆਂ ਹਵਾਈ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਗਈ ਹੈ।
ਆਕਲੈਂਡ ਤੋਂ ਵੈਲੰਿਗਟਨ ਜਾਂ ਕ੍ਰਾਈਸਚਰਚ ਲਈ $25 ਦੇ ਕਿਰਾਏ ਦੀ ਆਫਰ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਕੁਈਨਜ਼ਟਾਊਨ ਤੇ ਡੁਨੇਡਿਨ ਦੇ ਰੂਟ ਵੀ ਸ਼ਾਮਿਲ ਹਨ।
ਯਾਤਰਾ ਦੀਆਂ ਤਾਰੀਖਾਂ 1 ਮਾਰਚ ਤੋਂ ਸਤੰਬਰ ਅਖੀਰ ਤੱਕ ਦੀਆਂ ਦਿੱਤੀਆਂ ਜਾ ਰਹੀਆਂ ਹਨ।
ਘਰੇਲੂ ਘੁੰਮਣ ਵਾਲੇ ਸ਼ੋਕੀਨਾਂ ਲਈ ਇਹ ਆਫਰ ਬਹੁਤ ਵਧੀਆ ਮੰਨੀ ਜਾ ਰਹੀ ਹੈ।
ਇਨ੍ਹਾਂ ਹੀ ਨਹੀਂ ਜੈਟ ਸਟਾਰ ਵਲੋਂ ਕੋਰੋਨਾ ਨੂੰ ਧਿਆਨ ਵਿੱਚ ਰੱਖਦਿਆਂ 'ਫਲਾਈ ਫਲੈਕਸੀ ਪਾਲਿਸੀ' ਵੀ ਅਮਲ ਵਿੱਚ ਲਿਆਉਂਦੀ ਜਾ ਰਹੀ ਹੈ, ਜਿਸ ਵਿੱਚ ਅਪ੍ਰੈਲ 30 ਤੱਕ ਬੁਕਿੰਗ ਕਰਨ ਵਾਲੇ ਯਾਤਰੀ, ਬਿਨ੍ਹਾਂ ਕਿਸੇ ਖੱਜਲ-ਖੁਆਰੀ ਯਾਤਰਾ ਦੀ ਤਾਰੀਖ ਬਦਲ ਸਕਦੇ ਹਨ ਤੇ ਉਨ੍ਹਾਂ ਨੂੰ ਕੋਈ ਫਾਲਤੂ ਚਾਰਜ ਨਹੀਂ ਲੱਗੇਗਾ।