ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਦੇ ਇਨਵਰਕਾਰਗਿਲ ਦੇ ਇੱਕ ਪਿੰਡ ਵਿੱਚ ਰਹਿ ਰਹੇ ਕਈ ਸਾਲਾਂ ਤੋਂ ਰਿਟਾਇਰ ਹੋਏ ਜੋੜੇ ਨੇ ਇੱਕ ਦਿਨ ਵੀ ਇੱਕ-ਦੂਜੇ ਤੋਂ ਬਗੈਰ ਨਹੀਂ ਗੁਜਾਰਿਆ ਸੀ ਤੇ ਇਹੀ ਕਾਰਨ ਸੀ ਕਿ ਸ਼ਾਇਦ ਇਹ ਜੋੜਾ ਆਪਣੇ ਜੀਵਨ ਸਾਥੀ ਦਾ ਵਿਛੋੜਾ ਨਹੀਂ ਸਹਿ ਸਕਿਆ। ਦਰਅਸਲ ਬੀਤੀ 4 ਫਰਵਰੀ ਨੂੰ ਜੋਨ ਦੀ ਮੌਤ ਹੋ ਗਈ ਸੀ ਤੇ ਉਸਤੋਂ ਅਗਲੇ ਦਿਨ ਹੀ ਨੈਂਸੀ ਵੀ ਬਿਮਾਰ ਪੈ ਗਈ ਤੇ ਇੱਕ ਦਿਨ ਦੇ ਫਾਸਲੇ 'ਤੇ ਪਤਨੀ ਨੈਂਸੀ ਦੀ ਵੀ ਮੌਤ ਹੋ ਗਈ। ਦੋਨਾਂ ਨੇ ਜਿੰਦਗੀ ਦੇ 63 ਸਾਲ ਇੱਕਠਿਆਂ ਹੱਸਦਿਆਂ ਖੇਡਦਿਆਂ ਗੁਜਾਰੇ
ਉਨ੍ਹਾਂ ਦੀ ਧੀ ਸ਼ੈਰਿਲ ਫੋਲੀ ਅਨੁਸਾਰ ਜਿੰਦਗੀ ਦੇ ਹਰ ਉਤਾਰ-ਚੜਾਅ ਵਿੱਚ ਦੋਨਾਂ ਨੇ ਇੱਕ ਦੂਜੇ ਦਾ ਪੂਰਾ ਸਾਥ ਦਿੱਤਾ ਤੇ ਮੌਤ ਤੋਂ ਬਾਅਦ ਵੀ ਇਹ ਸਾਥ ਲਗੱਦਾ ਹੈ ਜਾਰੀ ਰਹੇਗਾ।