ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੀ ਲਗਾਤਾਰ ਫੈਲਦੀ ਮਹਾਂਮਾਰੀ ਹੁਣ ਫਿਲਮੀ ਦੁਨੀਆਂ ਵਿੱਚ ਵੀ ਪੁੱਜਣੀ ਸ਼ੁਰੂ ਹੋ ਗਈ ਹੈ। ਮਸ਼ਹੂਰ ਹਾਲੀਵੱੁਡ ਅਦਾਕਾਰ ਤੇ ਫਿਲਮ ਨਿਰਮਾਤਾ ਟੋਮ ਹੈਂਕਸ ਨੂੰ ਕੋਰੋਨਾ ਵਾਇਰਸ ਦੀ ਅੱਜ ਪੁਸ਼ਟੀ ਕੀਤੀ ਗਈ ਹੈ। ਦੱਸਦੀਏ ਕਿ ਉਨ੍ਹਾਂ ਨੂੰ ਬਿਮਾਰੀ ਦੇ ਲੱਛਣ ਆਸਟ੍ਰੇਲੀਆ ਵਿੱਚ ਬੈਜ ਲਰਮੈਨ ਦੀ ਐਲਵਿਸ ਪ੍ਰੈਸਲੀ ਮੂਵੀ ਦੀ ਤਿਆਰੀ ਦੌਰਾਨ ਹੀ ਸਾਹਮਣੇ ਆ ਗਏ ਸਨ।
ਇਹ ਫਿਲਮ ਵਾਰਨਰ ਬ੍ਰੋਜ ਵਲੋਂ ਬਣਾਈ ਜਾ ਰਹੀ ਹੈ ਅਤੇ ਇਸ ਗੱਲ ਦੀ ਪੁਸ਼ਟੀ ਵੀ ਵਾਰਨਰ ਬ੍ਰੌਜ ਨੇ ਕੀਤੀ ਹੈ।
ਟੋਮ ਹੈਂਕਸ ਸਪਲੈਸ਼, ਬੈਚਲਰ, ਪਾਰਟੀ, ਬਿੱਗ, ਸਲੀਪਲੈਸ ਜਿੱਹੀਆਂ ਮਸ਼ਹੂਰ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਹਨ।