ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਨਿਊਜੀਲੈਂਡ ਅਨੁਸਾਰ ਜਨਵਰੀ 2021 ਤੋਂ ਲੈਕੇ ਜਨਵਰੀ 2022 ਤੱਕ ਗ੍ਰੋਸਰੀ ਆਈਟਮਾਂ ਦੇ ਮੁੱਲਾਂ ਵਿੱਚ 5.9% ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਇਹ ਮਹਿੰਗਾਈ ਬੀਤੇ ਇੱਕ ਦਹਾਕੇ ਵਿੱਚ ਸਭ ਤੋਂ ਜਿਆਦਾ ਤੇਜੀ ਨਾਲ ਹੋਈ ਮਹਿੰਗਾਈ ਹੈ। ਇਸ ਤੋਂ ਪਹਿਲਾਂ ਸਾਲ 2011 ਵਿੱਚ ਖਾਣ ਵਾਲੀਆਂ ਚੀਜਾਂ ਦੇ ਮੁੱਲਾਂ ਵਿੱਚ ਮਹਿੰਗਾਈ ਦਰ 6.6% ਦਰਜ ਕੀਤੀ ਗਈ ਸੀ।
ਫਲਾਂ/ ਸਬਜੀਆਂ ਦੇ ਮੁੱਲਾਂ ਵਿੱਚ ਤਾਂ ਇਹ ਮਹਿੰਗਾਈ 15% ਦਰਜ ਕੀਤੀ ਗਈ ਹੈ ਤੇ ਇਹ ਮਹਿੰਗਾਈ ਸਭ ਤੋਂ ਜਿਆਦਾ ਟਮਾਟਰ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ।
ਮਾਹਿਰਾਂ ਅਨੁਸਾਰ ਹਰ ਜਨਵਰੀ ਵਿੱਚ ਖਾਣ-ਪੀਣ ਦੀਆਂ ਚੀਜਾਂ ਦੇ ਮੁੱਲ ਤਾਂ ਵੱਧਦੇ ਹੀ ਹਨ, ਪਰ ਇਸ ਵਾਰ ਇਹ ਰਿਕਾਰਡ ਰੂਪ ਵਿੱਚ ਵਧੇ ਹਨ ਤੇ ਇਸਦਾ ਸਿੱਧਾ ਅਸਰ ਨਿਊਜੀਲੈਂਡ ਵਾਸੀਆਂ ਦੀ ਜੇਬ 'ਤੇ ਪੈਣਾ ਸੁਭਾਵਿਕ ਹੈ।