ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ 2013 ਤੋਂ 2020 ਦੇ ਵਿਚਾਲੇ ਜਿੱਥੇ ਨਿਊਜੀਲੈਂਡ ਪੱਕੇ ਹੋਣ ਜਾਂ ਇੱਥੇ ਆਕੇ ਵੱਸਣ ਵਾਲਿਆਂ ਦੀ ਔਸਤ ਸਲਾਨਾ ਗਿਣਤੀ 50,000 ਹੁੰਦੀ ਸੀ, ਉੱਥੇ ਹੀ ਬੀਤੇ ਸਾਲ ਇਹ ਸਿਰਫ 3900 ਰਹਿ ਗਈ ਹੈ ਤੇ ਇਸ ਸਭ ਦਾ ਕਾਰਨ ਬੰਦ ਪਏ ਬਾਰਡਰ ਤੇ ਕੋਰੋਨਾ ਸਖਤਾਈਆਂ ਨੂੰ ਮੰਨਿਆ ਜਾ ਰਿਹਾ ਹੈ।
ਇਨ੍ਹਾਂ ਹੀ ਨਹੀਂ ਬਾਰਡਰ ਪਾਰ ਕਰਨ ਵਾਲਿਆਂ ਸਬੰਧੀ ਜੋ ਆਂਕੜੇ ਆਏ ਹਨ, ਉਨ੍ਹਾਂ ਵਿੱਚ ਵੀ ਬੀਤੇ 50 ਸਾਲਾਂ ਦੇ ਮੁਕਾਬਲੇ ਸਭ ਤੋਂ ਭਾਰੀ ਗਿਰਾਵਟ ਦਰਜ ਹੋਈ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਸਾਲ 2020 ਵਿੱਚ 14.2 ਮਿਲੀਅਨ ਲੋਕਾਂ ਨੇ ਨਿਊਜੀਲ਼ੈਂਡ ਦਾ ਬਾਰਡਰ ਪਾਰ ਕੀਤਾ ਸੀ, ਇਹ ਉਹ ਲੋਕ ਸਨ, ਜੋ ਨਿਊਜੀਲੈਂਡ ਆਏ ਸਨ ਜਾਂ ਫਿਰ ਛੱਡ ਕੇ ਗਏ ਸਨ। ਪਰ ਸਾਲ 2021 ਵਿੱਚ ਇਹ ਘੱਟ ਕੇ ਸਿਰਫ 826,400 ਰਹਿ ਗਈ, ਜਿਸ ਵਿੱਚੋਂ 427,800 ਜਾਣ ਵਾਲੇ ਤੇ 398,600 ਆਉਣ ਵਾਲੇ ਸਨ।
ਪਰ ਆਸ ਹੈ ਕਿ ਹੁਣ ਕੋਰੋਨਾ ਸਖਤਾਈਆਂ ਖਤਮ ਹੋਣ ਨਾਲ ਇਹ ਬਾਰਡਰ ਮੁੜ ਸੁਰਜੀਤ ਹੋਣਗੇ।