ਆਕਲੈਂਡ (ਹਰਪ੍ਰੀਤ ਸਿੰਘ) - ਤਰਤੀਬੱਧ ਢੰਗ ਨਾਲ ਬਾਰਡਰ ਖੋਲੇ ਜਾਣ ਦਾ ਫੈਸਲਾ ਤਾਂ ਨਿਊਜੀਲੈਂਡ ਸਰਕਾਰ ਨੇ ਕਰ ਦਿੱਤਾ ਹੈ, ਪਰ ਜੋ ਮਿਆਦ ਖਤਮ ਹੋਏ ਆਰਜੀ ਵੀਜਾ ਧਾਰਕ ਇਸ ਵੇਲੇ ਔਫਸੋਰ ਫਸੇ ਹਨ, ਉਨ੍ਹਾਂ ਦੇ ਪੱਖ ਵਿੱਚ ਸਰਕਾਰ ਵਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਪਰ ਇਸ ਸਬੰਧੀ ਪਾਰਲੀਮੈਂਟ ਬੇਸਡ ਲੀਗਲ ਪਟੀਸ਼ਨ ਪਾਈ ਜਾ ਚੁੱਕੀ ਹੈ ਤੇ ਮਾਈਗ੍ਰੇਂਟਸ ਯੂਨਾਇਟੇਡ ਕਾਉਂਸਲ ਦੇ ਚੇਅਰਮੈਨ ਤੇ ਫਾਉਂਡਰ ਰਾਜੀਵ ਬਾਜਵਾ ਨੇ ਭਰੋਸਾ ਦੁਆਇਆ ਹੈ ਕਿ ਜਿਨ੍ਹਾਂ ਪ੍ਰਵਾਸੀਆਂ ਦੇ ਵੀਜੇ 19 ਮਾਰਚ 2020 ਤੋਂ 13 ਅਪ੍ਰੈਲ 2022 ਤੱਕ ਖਤਮ ਹੋਏ ਜਾਂ ਹੋਣਗੇ, ਉਨ੍ਹਾਂ ਨੂੰ ਜਲਦ ਹੀ ਚੰਗੀ ਖਬਰ ਸੁਨਣ ਨੂੰ ਮਿਲੇਗੀ।
ਉਨ੍ਹਾਂ ਦਾ ਇਸ ਸਬੰਧੀ ਸਾਫ ਕਹਿਣਾ ਹੈ ਕਿ ਸਿਰਫ ਜਾਇਜ ਆਰਜੀ ਵੀਜਾ ਧਾਰਕਾਂ ਨੂੰ ਨਿਊਜੀਲੈਂਡ ਆਉਣ ਦੀ ਇਜਾਜਤ ਦੇਣਾ ਧੱਕੇਸ਼ਾਹੀ ਹੈ, ਕਿਉਂਕਿ ਜੋ ਪ੍ਰਵਾਸੀ ਵੀਜਾ ਖਤਮ ਹੋਣ ਕਾਰਨ ਬਾਹਰ ਫਸੇ ਹੋਏ ਹਨ, ਉਹ ਨਿਊਜੀਲੈਂਡ ਸਰਕਾਰ ਵਲੋਂ 19 ਮਾਰਚ 2020 ਨੂੰ ਲਏ ਗਏ ਫੈਸਲੇ ਦਾ ਨਤੀਜਾ ਹੈ।
ਪਟੀਸ਼ਨ 'ਤੇ ਹਸਤਾਖਰ ਕਰਨ ਲਈ ਇਸ ਲੰਿਕ 'ਤੇ ਕਲਿੱਕ ਕੀਤਾ ਜਾ ਸਕਦਾ ਹੈ।
s-united-council-inc-automatically