ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੌਰੇ 'ਤੇ ਆਈ ਸਾਊਥ ਅਫਰੀਕਾ ਦੀ ਟੀਮ ਦੀਆਂ ਦਿੱਕਤਾਂ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਕਾਫੀ ਵੱਧ ਗਈਆਂ ਹਨ। ਕ੍ਰਾਈਸਚਰਚ ਦੇ ਹੈਗਲੀ ਓਵਲ ਗਰਾਉਂਡ ਵਿੱਚ ਸ਼ੁਰੂ ਹੋਏ ਟੈਸਟ ਮੈਚ ਦੇ ਪਹਿਲੇ ਹੀ ਦਿਨ ਸਾਊਥ ਅਫਰੀਕਾ ਦੀ ਟੀਮ 95 ਸਕੋਰਾਂ 'ਤੇ ਆਲ ਆਊਟ ਹੋ ਗਈ ਹੈ ਤੇ ਇਸ ਦਾ ਸਿਹਰਾ ਮੈਟ ਹੈਨਰੀ ਦੀ ਸ਼ਾਨਦਾਰ ਗੇਂਦਬਾਜੀ ਨੂੰ ਜਾਂਦਾ ਹੈ, ਜਿਸ ਨੇ ਸਿਰਫ 23 ਸਕੋਰ ਦੇ ਕੇ 7 ਵਿਕਟਾਂ ਹਾਸਿਲ ਕੀਤੀਆਂ ਹਨ। ਨਿਊਜੀਲੈਂਡ ਨੇ ਬੱਲੇਬਾਜੀ ਕਰਦਿਆਂ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ 3 ਵਿਕਟਾਂ ਗੁਆ ਕੇ 116 ਸਕੋਰ ਬਣਾ ਲਏ ਹਨ।
2 ਟੈਸਟਾਂ ਦੀ ਇਸ ਸੀਰੀਜ ਦਾ ਦੂਜਾ ਮੈਚ 25 ਫਰਵਰੀ ਤੋਂ ਸ਼ੁਰੂ ਹੋਏਗਾ।