ਆਕਲੈਂਡ (ਹਰਪ੍ਰੀਤ ਸਿੰਘ) - 'ਸਿਮ ਕਾਰਡ' ਸਕੈਮ ਵਿੱਚ ਹਜਾਰਾਂ ਡਾਲਰਾਂ ਦੀ ਧੋਖਾਧੜੀ ਕਰਨ ਵਾਲੇ ਜਸਵਿੰਦਰ ਜੱਸ ਸਿੰਘ ਨੂੰ ਅਦਾਲਤ ਨੇ ਦੋਸ਼ੀ ਪਾਉਂਦਿਆਂ 12 ਮਹੀਨੇ ਦੀ ਸੁਪਰਵੀਜ਼ਨ ਦੇ ਨਾਲ $23,000 ਅਦਾ ਕਰਨ ਦੇ ਹੁਕਮ ਸੁਣਾਏ ਸਨ। ਇਸਦੇ ਨਾਲ ਹੀ ਉਸਨੂੰ ਨਿਊਜੀਲੈਂਡ ਤੋਂ ਡਿਪੋਰਟ ਕਰਨ ਦੇ ਹੁਕਮ ਵੀ ਹੋਏ ਸਨ। 2014 ਤੋਂ ਵਿਦਿਆਰਥੀ ਵੀਜਾ ਤੇ ਵਰਕ ਵੀਜਾ 'ਤੇ ਰਹਿ ਰਹੇ ਜਸਵਿੰਦਰ ਨੇ $23,000 ਦਾ ਅਦਾ ਕਰ ਦਿੱਤੇ, ਪਰ ਆਪਣੀ ਡਿਪੋਰਟੇਸ਼ਨ ਰੋਕਣ ਲਈ ਉਸਨੇ ਟ੍ਰਿਬਿਊਨਲ ਕੋਲ ਅਪੀਲ ਕੀਤੀ।
ਜਿਸ ਵਿੱਚ ਉਸ ਨੇ ਦੱਸਿਆ ਕਿ ਇਹ ਪੈਸਾ ਰਿਸ਼ਤੇਦਾਰਾਂ ਤੋਂ, ਆਪਣੇ ਮਾਲਕ ਕਰਜੇ ਲੈਕੇ ਉਤਾਰਿਆ ਹੈ ਤੇ ਜੋ ਉਹ ਨਿਊਜੀਲੈਂਡ ਤੋਂ ਡਿਪੋਰਟ ਹੁੰਦਾ ਹੈ ਤਾਂ ਇੰਡੀਆ ਦੇ ਕੋਵਿਡ ਸਬੰਧੀ ਮੌਜੂਦਾ ਹਲਾਤਾਂ ਕਾਰਨ ਉਸ ਨੂੰ ਇਹ ਕਰਜੇ ਉਤਾਰਣ ਤੇ ਨੌਕਰੀ ਲੱਭਣ ਲਈ ਮੁਸ਼ਕਿਲ ਹੋਏਗੀ।
ਟ੍ਰਿਬਿਊਨਲ ਮੈਂਬਰ ਮਾਰਥਾ ਰੋਸ਼ ਅਨੁਸਾਰ ਇਹ ਜਸਵਿੰਦਰ ਤੇ ਜਸਵਿੰਦਰ ਦੇ ਪਰਿਵਾਰ ਲਈ ਕਾਫੀ ਘਾਤਕ ਸਾਬਿਤ ਹੋ ਸਕਦਾ ਸੀ ਤੇ ਇਸੇ ਲਈ ਟ੍ਰਿਬਿਊਨਲ ਨੇ ਉਸਦੀ ਡਿਪੋਰਟ ਨਾ ਕੀਤੇ ਜਾਣ ਦੀ ਅਪੀਲ ਤਾਂ ਖਾਰਿਜ ਕਰ ਦਿੱਤੀ ਪਰ ਨਾਲ ਹੀ ਉਸਨੂੰ 8 ਮਹੀਨੇ ਦਾ ਵਰਕ ਵੀਜਾ ਵੀ ਜਾਰੀ ਕਰ ਦਿੱਤਾ ਤਾਂ ਜੋ ਉਹ ਇੱਥੇ ਕੰਮ ਕਰਕੇ ਆਪਣੇ ਕਰਜੇ ਉਤਾਰ ਸਕੇ।