ਆਕਲੈਂਡ (ਹਰਪ੍ਰੀਤ ਸਿੰਘ) - ਮੈਟ ਹੈਨਰੀ ਦੀ ਸ਼ਾਨਦਾਰ ਗੇਂਦਬਾਜੀ ਤੇ ਬੱਲੇਬਾਜੀ ਸਦਕਾ ਨਿਊਜੀਲੈਂਡ ਦੀ ਟੀਮ ਨੇ 18 ਸਾਲ ਦੇ ਲੰਬੇ ਵਕਫੇ ਬਾਅਦ ਸਾਊਥ ਅਫਰੀਕਾ ਦੀ ਟੀਮ ਨੂੰ ਇੱਕ ਵਾਰੀ ਤੇ 276 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਮਾਰਕ ਹੈਨਰੀ ਨੇ ਪਹਿਲੀ ਵਾਰੀ ਵਿੱਚ ਸਿਰਫ 23 ਸਕੋਰ ਦੇਕੇ 7 ਵਿਕਟਾਂ ਹਾਸਿਲ ਕੀਤੀਆਂ ਤੇ 58 ਨਾਬਾਦ ਸਕੋਰ ਬਣਾਏ ਤੇ ਸਾਊਥ ਅਫਰੀਕਾ ਦੀ ਟੀਮ ਨੂੰ 95 ਸਕੋਰਾਂ 'ਤੇ ਆਲਆਊਟ ਕਰ ਦਿੱਤਾ। ਦੂਜੀ ਵਾਰੀ ਵਿੱਚ ਵੀ ਸਾਊਥ ਅਫਰੀਕਾ ਕੁੱਲ 111 ਸਕੋਰ ਹੀ ਬਣਾ ਸਕੀ। ਨਿਊਜੀਲੈਂਡ ਨੇ ਪਹਿਲੀ ਵਾਰੀ ਵਿੱਚ 482 ਸਕੋਰ ਬਣਾਏ ਸਨ। ਮੈਚ ਕ੍ਰਾਈਸਚਰਚ ਦੀ ਹੈਗਲੀ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਸੀ। ਮੈਟ ਹੈਨਰੀ ਨੇ ਦੂਜੀ ਵਾਰੀ ਵਿੱਚ 2 ਵਿਕਟਾਂ ਹਾਸਿਲ ਕੀਤੀਆਂ ਸਨ ਤੇ ਉਸਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ ਹੈ।