ਆਕਲੈਂਡ (ਹਰਪ੍ਰੀਤ ਸਿੰਘ) - ਵਿੰਟਰ ਓਲੰਪਿਕ ਵਿੱਚ ਅੱਜ ਨਿਊਜੀਲੈਂਡ ਦੇ ਐਥਲੀਟ ਨੀਕੋ ਪੋਰਟੀਸ ਨੇ ਨਿਊਜੀਲੈਂਡ ਲਈ ਇਤਿਹਾਸਿਕ ਉਪਲਬਧੀ ਹਾਸਿਲ ਕੀਤੀ ਹੈ। ਮੈਨਜ਼ ਫਰੀਸਟਾਈਲ ਸਕੀਇੰਗ ਵਿੱਚ ਖੇਡਦਿਆਂ ਉਸਨੇ ਨਿਊਜੀਲੈਂਡ ਲਈ ਗੋਲਡ ਮੈਡਲ ਜਿੱਤਿਆ ਹੈ ਤੇ ਵਿੰਟਰ ਓਲੰਪਿਕ ਦੇ ਇਤਿਹਾਸ ਵਿੱਚ ਇਹ ਨਿਊਜੀਲੈਂਡ ਦਾ ਹੁਣ ਤੱਕ ਦਾ ਦੂਜਾ ਗੋਲਡ ਮੈਡਲ ਹੈ। ਦੱਸਦੀਏ ਕਿ ਇਹ ਮੁਕਾਬਲਾ ਜਿੱਤਣਾ ਬਿਲਕੁਲ ਵੀ ਆਸਾਨ ਨਹੀਂ ਸੀ, ਕਿਉਂਕਿ ਪਹਾੜੀਆਂ 'ਤੇ ਚੱਲ ਰਹੀਆਂ ਤੇਜ ਹਵਾਵਾਂ ਕਾਰਨ ਕਈ ਐਥਲੀਟ ਦੌੜ ਦੌਰਾਨ ਕਰੈਸ਼ ਵੀ ਹੋ ਗਏ। ਨੀਕੋ ਨੇ ਅੱਜ ਦਾ ਗੋਲਡ ਮੈਡਲ ਅਮਰੀਕਾ ਦੇ ਸਾਬਕਾ ਓਲੰਪਿਕ ਚੈਂਪੀਅਨ ਡੈਵਿਡ ਵਾਈਸ ਨੂੰ ਹਰਾ ਕੇ ਜਿੱਤਿਆ ਹੈ। ਨੀਕੋ ਨੇ ਕੁੱਲ 93 ਅੰਕ ਹਾਸਿਲ ਕੀਤੇ ਸਨ।