Auckland - ਕੌਮ ਦੀ ਨਿਧੜਕ ਅਵਾਜ ਅਤੇ ਸਾਰੀ ਉਮਰ ਕੌਮੀ ਲੜਾਈ ਲੜਦੇ ਯੋਧੇ ਸੁਖਵਿੰਦਰ ਸਿੰਘ ਹੰਸਰਾ ਇਸ ਦੁਨੀਆ ਤੋ ਸਦਾ ਲਈ ਚਲੇ ਗਏ ਹਨ । ਉਹ 1995 ਚ ਸੁਪਰੀਮ ਸਿੱਖ ਸੁਸਾਇਟੀ ਦੇ ਸੱਦੇ 'ਤੇ ਨਿਊਜੀਲੈਡ ਵੀ ਆਏ ਸਨ ਤੇ ਸੁਪਰੀਮ ਸਿੱਖ ਸੁਸਾਇਟੀ ਤੋਂ ਦਲਜੀਤ ਸਿੰਘ ਜੀ ਵੀ ਉਹਨਾਂ ਕੋਲ ਟੌਰੰਟੋ ਗਏ ਸੀ । ਅਣਖੀਲਾ ਪੰਜਾਬ ਟੀਵੀ ਪ੍ਰੋਗਰਾਮ ਨਾਲ ਉੱਠੀ ਇਹ ਅਵਾਜ ਹਮੇਸ਼ਾ ਪੰਥ ਲਈ ਕੂਕਦੀ ਰਹੀ । ਅਜਾਦੀ ਦੇ ਪ੍ਰਵਾਨੇ ਨੂੰ ਸਾਡੀ ਨਿੱਘੀ ਸਰਧਾਂਜਲੀ । ਤੁਹਾਡੀ ਘਾਲਣਾ ਨੂੰ ਸਿਜਦਾ ਤੁਸੀ ਕਦੇ ਜਮੀਰ ਨਹੀ ਵੇਚੀ । ਵਾਹਿਗੁਰੂ ਆਪ ਨੂੰ ਚਰਨਾਂ ਚ ਨਿਵਾਸ ਬਖਸ਼ੇ ।