ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੇ ਕੇਸ ਇਸ ਵੇਲੇ ਪੂਰੇ ਸਿਖਰਾਂ 'ਤੇ ਹਨ ਤੇ ਅੱਜ ਵੀ 2365 ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ ਤੇ ਨਾਲ ਹੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਅੱਜ ਇਸ਼ਾਰਾ ਦਿੱਤਾ ਹੈ ਕਿ ਓਮੀਕਰੋਨ ਦੇ ਕੇਸ ਘਟਣ ਤੋਂ ਬਾਅਦ ਕੋਰੋਨਾ ਸਖਤਾਈਆਂ ਘਟਾਉਣ 'ਤੇ ਉਨ੍ਹਾਂ ਦੀ ਸਰਕਾਰ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਕੋਈ ਵੀ ਸਖਤਾਈ ਬੇਲੋੜੇ ਸਮੇਂ ਤੱਕ ਖਿੱਚਣਾ ਨਹੀਂ ਚਾਹੁੰਦੇ, ਪਰ ਜਦ ਤੱਕ ਸਖਤਾਈਆਂ ਲੋੜੀਂਦੀਆਂ ਹਨ, ਉਨ੍ਹਾਂ ਨੂੰ ਅਮਲ ਵਿੱਚ ਰੱਖਿਆ ਜਾਏਗਾ।
ਪ੍ਰਦਰਸ਼ਨਕਾਰੀਆਂ ਸਬੰਧੀ ਵੀ ਉਨ੍ਹਾਂ ਇਸ ਮੌਕੇ ਕਿਹਾ ਕਿ ਇਹ ਸਰਾਸਰ ਗੈਰ-ਕਾਨੂੰਨੀ ਹੈ। ਅੱਜ ਸਵੇਰੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਮਾਹੌਲ ਕਾਫੀ ਤਣਾਪੂਰਨ ਹੋ ਗਿਆ ਸੀ।