ਆਕਲੈਂਡ (ਹਰਪ੍ਰੀਤ ਸਿੰਘ) - ਇਸ ਹਫਤੇ ਦੇ ਅੰਤ ਤੱਕ 10 ਮਿਲੀਅਨ ਰੈਪਿਡ ਟੈਸਟ ਕਿੱਟਾਂ ਦੀ ਖੇਪ ਨਿਊਜੀਲੈਂਡ ਪੁੱਜਣ ਜਾ ਰਹੀ ਹੈ। ਇਨ੍ਹਾਂ ਹੀ ਨਹੀਂ 2 ਦਿਨ ਪਹਿਲਾਂ ਸਰਕਾਰ ਨੇ 5.2 ਮਿਲੀਅਨ ਟੈਸਟ ਕਿੱਟਾਂ ਹੋਰ ਮੰਗਵਾਈਆਂ ਸਨ ਤੇ 10 ਮਿਲੀਅਨ ਟੈਸਟ ਕਿੱਟਾਂ ਨਿਊਜੀਲੈਂਡ ਪੁੱਜਣ ਤੋਂ ਬਾਅਦ ਸਰਕਾਰ ਕੋਲ ਇਸ ਦੀਆਂ 22 ਮਿਲੀਅਨ ਕਿੱਟਾਂ ਦਾ ਸਟਾਕ ਪੂਰਾ ਹੋ ਜਾਏਗਾ, ਜੋ ਕਿ ਨਿਊਜੀਲੈਂਡ ਭਰ ਵਿੱਚ ਫਾਰਮੈਸੀਆਂ, ਜੀਪੀ'ਜ਼, ਟੈਸਟਿੰਗ ਸੈਂਟਰਾਂ ਤੱਕ ਪਹੁੰਚਾਈਆਂ ਜਾਣਗੀਆਂ।
ਇਨ੍ਹਾਂ ਕਿੱਟਾਂ ਦੀ ਵਰਤੋਂ ਕਰਨ ਦਾ ਇਹ ਫਾਇਦਾ ਹੈ ਕਿ ਟੈਸਟਾਂ ਦੇ ਨਤੀਜੇ ਲਈ ਪੀਸੀਆਰ ਟੈਸਟ ਵਾਂਗ 2 ਦਿਨ ਤੱਕ ਉਡੀਕ ਨਹੀਂ ਕਰਨੀ ਪੈਂਦੀ ਤੇ ਸਿਰਫ 20 ਮਿੰਟ ਵਿੱਚ ਕੋਈ ਵੀ ਇਸ ਟੈਸਟ ਕਿੱਟ ਤੋਂ ਨਤੀਜੇ ਦਾ ਪਤਾ ਕਰ ਸਕਦਾ ਹੈ। ਕੇਸਾਂ ਦੇ ਅੱਜ ਇੱਕੋ ਵੇਲੇ ਹੋਏ ਦੁੱਗਣੇ ਵਾਧੇ ਦਾ ਕਾਰਨ ਰੈਪਿਡ ਟੈਸਟ ਕਿੱਟਾਂ ਵੀ ਹਨ।