ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੁਲਿਸ ਵਲੋਂ ਕਾਰ ਚਾਲਕਾਂ ਤੇ ਹੋਰਾਂ ਰਾਹਗੀਰਾਂ ਨੂੰ ਸਾਫ ਤੌਰ 'ਤੇ ਸੁਚੇਤ ਕੀਤਾ ਗਿਆ ਹੈ ਕਿ ਕੱਲ ਹਾਰਬਰ ਬ੍ਰਿਜ 'ਤੇ ਟ੍ਰੈਫਿਕ ਨੂੰ ਲੈਕੇ ਵੱਡੀ ਸੱਮਸਿਆ ਦਾ ਸਾਹਮਣਾ ਕਰਨਾ ਪੈਸ ਸਕਦਾ ਹੈ। ਦਰਅਸਲ ਐਂਟੀ ਵੈਕਸੀਨ ਪ੍ਰਦਰਸ਼ਨਕਾਰੀਆਂ ਵਲੋਂ ਕੱਲ ਹਾਰਬਰ ਬ੍ਰਿਜ 'ਤੇ ਪੁੱਜਦਿਆਂ ਉੱਥੇ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਸੱਦਾ ਦਿੱਤਾ ਗਿਆ ਹੈ।
ਸੁਰੱਖਿਆ ਕਾਰਨਾਂ ਕਰਕੇ ਮੌਕੇ 'ਤੇ ਵੱਡੀ ਤਾਦਾਤ ਵਿੱਚ ਪੁਲਿਸ ਮੌਜੂਦ ਰਹੇਗੀ ਤੇ ਪ੍ਰਦਰਸ਼ਨਕਾਰੀਆਂ ਨੂੰ ਜਾਮ ਲਾਉਣ ਤੋਂ ਜਾਂ ਕਿਸੇ ਵੀ ਦਿੱਕਤ ਦਾ ਕਾਰਨ ਬਨਣ ਤੋਂ ਰੋਕਣ ਦੀ ਹਰ ਕੋਸ਼ਿਸ਼ ਕਰੇਗੀ। ਪੁਲਿਸ ਨੇ ਬ੍ਰਿਜ ਪਾਰ ਕਰਨ ਦੀ ਥਾਂ ਸਟੇਟ ਹਾਈਵੇਅ 16 ਜਾਂ 20 ਵਰਤਣ ਦੀ ਸਲਾਹ ਦਿੱਤੀ ਹੈ।