ਆਕਲੈਂਡ (ਹਰਪ੍ਰੀਤ ਸਿੰਘ) - ਕਾਉਂਟਡਾਊਨ ਵਿੱਚ ਇਸ ਵੇਲੇ ਕਰਮਚਾਰੀਆਂ ਦੀ ਇਨੀਂ ਜਿਆਦਾ ਘਾਟ ਹੈ ਕਿ ਸਟੋਰਾਂ ਦੀਆਂ ਸ਼ੈਲਫਾਂ ਭਰਨ ਲਈ ਵੀ ਕਰਮਚਾਰੀ ਮੌਜੂਦ ਹਨ ਤੇ ਇਹ ਦਿੱਕਤ ਨਿਊਜੀਲੈਂਡ ਭਰ ਦੇ ਸਟੋਰਾਂ ਵਿੱਚ ਸਾਹਮਣੇ ਆ ਰਹੀ ਹੈ।
ਕਾਊਂਟਡਾਊਨ ਅਨੁਸਾਰ ਇਸ ਵੇਲੇ ਉਸਦੇ 45% ਜਾਂ ਲਗਭਗ 1000 ਤੋਂ ਵਧੇਰੇ ਕਰਮਚਾਰੀ ਆਈਸੋਲੇਸ਼ਨ ਕਰ ਰਹੇ ਹਨ।
ਕਾਉਂਟਡਾਊਨ ਦੀ ਡਾਇਰੈਕਟਰ ਆਫ ਕਾਰਪੋਰਟੇ ਅਫੇਅਰਜ਼ ਕਾਇਰੀ ਹੈਨਾਫਿਨ ਅਨੁਸਾਰ ਇਸੇ ਕਾਰਨ ਕਰਕੇ ਸਟੋਰਾਂ ਵਿੱਚ ਸਮਾਨ ਪਹੁੰਚਾਉਣ ਨੂੰ ਲੈਕੇ ਕਾਫੀ ਦਿੱਕਤ ਆ ਰਹੀ ਹੈ ਤੇ ਨਤੀਜੇ ਵਜੋਂ ਕਈ ਸਟੋਰਾਂ ਦੀਆਂ ਸ਼ੈਲਫਾਂ ਖਾਲੀ ਪਈਆਂ ਹਨ।