Monday, 09 September 2024
04 September 2024 New Zealand

ਕੱਲ ਤੋਂ ਆਕਲੈਂਡ ਵਿੱਚ ਸ਼ੁਰੂ ਹੋਣ ਜਾ ਰਿਹਾ ਕੋਂਸੁਲੇਟ ਜਨਰਲ ਆਫ ਇੰਡੀਆ ਦਾ ਦਫਤਰ

ਕੱਲ ਤੋਂ ਆਕਲੈਂਡ ਵਿੱਚ ਸ਼ੁਰੂ ਹੋਣ ਜਾ ਰਿਹਾ ਕੋਂਸੁਲੇਟ ਜਨਰਲ ਆਫ ਇੰਡੀਆ ਦਾ ਦਫਤਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਹਾਈ ਕਮਿਸ਼ਨ ਆਫ ਇੰਡੀਆ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਕੱਲ 5 ਸਤੰਬਰ 2024 ਤੋਂ ਆਕਲੈਂਡ ਦਾ ਕੋਂਸੁਲੇਟ ਜਨਰਲ ਦਾ ਦਫਤਰ ਕਾਰਜਸ਼ੀਲ ਹੋਣ ਜਾ ਰਿਹਾ ਹੈ, ਫਿਲਹਾਲ ਇਹ ਦਫਤਰ ਮਹਾਤਮਾ ਗਾਂਧੀ ਸੈਂਟਰ, 145 ਨਿਊ ਨਾਰਥ ਰੋਡ, ਈਡਨ ਟੈਰੇਸ, ਆਕਲੈਂਡ ਵਿਖੇ ਕਾਰਜਸ਼ੀਲ ਰਹੇਗਾ।
ਐਪਲੀਕੇਸ਼ਨ ਦੇਣ ਦਾ ਸਮਾਂ: ਸਵੇਰੇ 9.30 ਤੋਂ 1 ਵਜੇ ਤੱਕ
ਅਤੇ ਡਾਕੂਮੈਂਟ ਇੱਕਠੇ ਕਰਨ ਦਾ ਸਮਾਂ; ਸ਼ਾਮ 4 ਤੋਂ 5 ਵਜੇ ਤੱਕ ਰਹੇਗਾ।
ਸ਼ਨੀਵਾਰ, ਐਤਵਾਰ, ਹੋਰ ਛੁੱਟੀਆਂ ਮੌਕੇ ਦਫਤਰ ਬੰਦ ਰਹੇਗਾ।
ਕੱਲ 5 ਸਤੰਬਰ ਤੋਂ ਡਾਕੂਮੈਂਟ ਅਟੈਸਟੇਸ਼ਨ ਦਾ ਕੰਮ ਹੀ ਹੋਏਗਾ ਤੇ ਹਾਈ ਕਮਿਸ਼ਨ ਬਾਕੀ ਦੀਆਂ ਸੇਵਾਵਾਂ ਜਲਦ ਹੀ ਸ਼ੁਰੂ ਕਰਕੇ ਸੂਚਿਤ ਕਰੇਗਾ।
ਵਧੇਰੇ ਜਾਣਕਾਰੀ ਲਈ ਸੰਪਰਕ:
hoc.auckland@mea.gov.in. admin.auckland@mea.gov.in
ਓਨਰਰੀ ਕੌਂਸਲ ਦਫਤਰ 133ਏ, ਓਨੀਹੰਗਾ ਮਾਲ, ਆਕਲੈਂਡ 'ਤੇ ਕੱਲ ਤੋਂ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ।

ADVERTISEMENT
NZ Punjabi News Matrimonials