ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਅਜਿਹੇ ਦੇਸ਼ਾਂ ਦੀ ਸੂਚੀ ਵਿੱਚ ਮੋਹਰੀ ਸਾਬਿਤ ਹੋਇਆ ਹੈ, ਜਿੱਥੇ ਲੋਕਾਂ ਦਾ ਆਪਣੇ ਘਰ ਖ੍ਰੀਦਣ ਦਾ ਸੁਪਨਾ ਕਾਫੀ ਔਖਾ ਹੈ, ਇਸ ਸੂਚੀ ਵਿੱਚ ਨਿਊਜੀਲੈਂਡ 6ਵੇਂ ਨੰਬਰ 'ਤੇ ਹੈ।
2022 ਦੀ ਗਲੋਬਲ ਕੋਸਟ ਆਫ ਪ੍ਰਾਪਰਟੀ ਰਿਪੋਰਟ ਅਨੁਸਾਰ ਨਿਊਜੀਲੈਂਡ ਦੀ ਅਫੋਡੇਬਲਟੀ ਰੈਸ਼ੋ 17.8% ਹੈ।
ਗੁਆਂਢੀ ਮੁਲਕ ਵਿੱਚ ਅਜੇ ਨਿਊਜੀਲੈਂਡ ਮੁਕਾਬਲੇ ਘਰ ਬਨਾਉਣਾ ਸੌਖਾ ਹੈ, ਜੋ ਕਿ ਸੂਚੀ ਵਿੱਚ 11ਵੇਂ ਨੰਬਰ 'ਤੇ ਹੈ ਤੇ ਜੋ ਦੇਸ਼ ਨਿਊਜੀਲੈਂਡ ਤੋਂ ਸੂਚੀ ਵਿੱਚ ਅੱਗ ਹਨ, ਉਨ੍ਹਾਂ ਵਿੱਚ ਕੈਨੇਡਾ, ਨਾਰਵੇਅ, ਪੋਲੈਂਡ, ਸਪੇਨ ਜਿਹੇ ਮੁਲਕਾਂ ਦੇ ਨਾਮ ਸ਼ਾਮਿਲ ਹਨ।